June 25, 2026 8:58 am

ਚੋਣ ਵਾਅਦਿਆਂ ਨੂੰ ਪੂਰਾ ਕਰਨ ‘ਤੇ ਧਿਆਨ ਲਗਾਉਣ ਕੇਜਰੀਵਾਲ : ਉਮਰ

ਸ੍ਰੀਨਗਰ, 4 ਜਨਵਰੀ (ਪੀ.ਟੀ.)-ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਡੁਪਲੈਕਸ ਸਰਕਾਰੀ ਫਲੈਟ ਲੈਣ ਤੋਂ ਪੈਦਾ ਹੋਏ ਵਿਵਾਦ ‘ਚ ਉਲਝਣ ਦੀ ਬਜਾਏ ਆਪਣੇ ਚੋਣ ਮੁੱਦਿਆਂ ਨੂੰ ਪੂਰਾ ਕਰਨ ‘ਤੇ ਧਿਆਨ ਕੇਂਦਰਤ ਕਰਨ। ਉਨ੍ਹਾਂ ਨੇ ਮੀਡੀਆ ਨੂੰ ਵੀ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਨੂੰ ਉਨ੍ਹਾਂ ਦਾ ਕੰਮ ਕਰਨ ਦੇਣ ਅਤੇ ਸਰਕਾਰ ਚਲਾਉਣ ਦੇਣ ਅਤੇ ਕਿਸੇ ਨੂੰ ਵੀ ਕੇਜਰੀਵਾਲ ਦੇ ਡੁਪਲੈਕਸ ਫਲੈਟ ਤੋਂ ਸ਼ਿਕਾਇਤ ਨਹੀਂ ਹੋਣੀ ਚਾਹੀਦੀ।

Send this to a friend