Skip to content
Independent perspectives. Global stories.
BREAKING

ਦੁਆਬਾ ਕਾਲਜ ’ਚ ‘ਦੁਆਬਾ ਯੂਥ ਫੈਸਟੀਵਲ’ ਆਯੋਜਿਤ

Share this story

ਜਲੰਧਰ, 9 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਦੁਆਬਾ ਕਾਲਜ ਦੇ ਈ.ਸੀ.ਏ. ਵਿਭਾਗ ਵੱਲੋਂ ਦੋਆਬਾ ਯੂਥ ਫੈਸਟਿਵਲ ਦਾ ਅਯੋਜਨ ਓਪਨ ਏਅਰ ਥਿਏਟਰ ਵਿੱਚ ਕੀਤਾ ਗਿਆ ਜਿਸ ਵਿੱਚ ਸਵੇਰ ਦੇ ਸਤ੍ਰ ਵਿੱਚ ਸ਼੍ਰੀ ਚੰਦਰ ਮੋਹਨ-ਪ੍ਰਧਾਨ ਆਰਿਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਸਮੀਤਿ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਜਿਹਨਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਈ.ਸੀ.ਏ. ਦੇ ਸੰਯੋਜਕ ਡਾ. ਅਵਿਨਾਸ਼ ਬਾਵਾ, ਪ੍ਰੋ. ਦਲਜੀਤ ਸਿੰਘ ਭਾਟਿਆ-ਆਈਕਓਏਸੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ । ਦੁਆਬਾ ਯੂਥ ਫੈਸਟੀਵਲ ਵਿੱਚ 19 ਕਾਲਜਾਂ ਦੇ 55′ ਵਿਦਿਆਰਥੀਆਂ ਨੇ ਵੱਖ ਵੱਖ ਪ੍ਰਤਿਯੋਗਤਾ ਜਿਵੇਂ ਕਿ ਥਿਏਟਰ, ਫਾਇਨ ਆਰਟਸ, ਮਿਉਜਿਕ, ਫੋਟੋਗ੍ਰਾਫੀ, ਲਿਟਰੇਰੀ ਅਤੇ ਲੋਕ ਨਾਚ ਦੀਆਂ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ । ਸਮਾਰੋਹ ਦਾ ਸ਼ੁਭਾਰੰਭ ਜੋਤੀ ਪ੍ਰਜਵਲਨ ਦੀ ਰਸਮ ਅਤੇ ਸਰਸਵਤੀ ਵੰਦਨਾ ਨਾਲ ਕੀਤਾ ਗਿਆ। ਸ਼੍ਰੀ ਚੰਦਰ ਮੋਹਨ ਜੀ ਨੇ ਕਾਲਜ ਦੇ ਈਸੀਏ ਵਿਭਾਗ ਨੂੰ ਵਿਦਿਆਰਥੀਆਂ ਨੂੰ ਆਪਣੀ ਉਰਜਾ ਨੂੰ ਸਹੀ ਸੇਧ ਪ੍ਰਦਾਨ ਕਰਨ ਵਾਲੇ ਅਜਿਹੇ ਸਮਾਗਮ ਵੱਲੋਂ ਮੋਕਾ ਪ੍ਰਦਾਨ ਕਰਨ ਲਈ ਸਰਾਹਿਆ ਅਤੇ ਜੀਐਨਡੀਯੂ ਜੋਨਲ ਯੂਥ ਫੈਸਟੀਵਲ ਵਿੱਚ ਪੋਜੀਸ਼ਨਸ ਲਿਆਉਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧੀਆ ਕਾਰਗੁਜਾਰੀ ਕਰਨ ਦੇ ਲਈ ਵਧਾਈ ਦਿੱਤੀ। ਸ਼੍ਰੀ ਚੰਦਰ ਮੋਹਨ, ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਡਾ. ਅਵਿਨਾਸ਼ ਬਾਵਾ ਨੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਗਾਏ, ਦਲਜੀਤ ਸਿੰਘ ਬਿੱਟੂ ਵੱਲੋਂ ਮਿਉਜਿਕ ਕੰਮਪੋਜ ਕੀਤੇ ਅਤੇ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ ਵੱਲੋਂ ਲਿਖੇ ਗਏ ਦੋਆਬਾ ਜੈਗਾਨ ਗੀਤ ਦੀ ਸੀਡੀ ਰਲੀਜ ਕੀਤੀ। ਸ਼ਾਮ ਦੇ ਸਤ੍ਰ ਵਿੱਚ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਡਾ. ਅਵਿਨਾਸ਼ ਬਾਵਾ ਅਤੇ ਪ੍ਰਾਧਿਆਪਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ। ਨਤੀਜੇ ਇਸ ਤਰ੍ਹਾਂ ਰਹੇ – ਮਿਮਿਕਰੀ ਵਿੱਚ ਕੇਐਮਵੀ ਦੀ ਨਿਸ਼ਾ ਪਹਿਲੇ, ਏਪੀਜੇ ਦੀ ਸੁਪ੍ਰੀਤ ਦੂਜੇ ਅਤੇ ਐਚਐਮਵੀ ਦੀ ਅਮੀਸ਼ਾ ਅਤੇ ਡੀਏਵੀ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ ਦੀ ਅਕਸ਼ੀ ਸੰਯੁਕਤ ਰੂਪ ਨਾਲ ਤੀਜੇ। ਮਾਇਮ ਵਿੱਚ ਕੇਐਮਵੀ ਦੀ ਟੀਮ ਪਹਿਲੇ, ਐਚਐਮਵੀ ਦੀ ਟੀਮ ਦੂਜੇ ਅਤੇ ਪੰਜਾਬ ਕਾਲਜ ਆਫ ਇੰਜੀਨਿਅਰਿੰਗ ਦੀ ਟੀਮ ਤੀਜੇ ਸਥਾਨ ’ਤੇ ਰਹੇ।

WRITTEN BY