ਜਲੰਧਰ, 9 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸਪੋਰਟਸ ਵਿਭਾਗ ਅਤੇ ਯੂਥ ਕਲੱਬ ਵਲੋਂ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਵਿੱਚ ਸਟਾਫ ਦੇ ਬੈਡਮਿਂਟਨ ਦੇ ਮੁਕਾਬਲੇ ਦਾ ਅਯੋਜਨ ਕੀਤਾ।ਇਸ ਵਿੱਚ 30 ਦੇ ਕਰੀਬ ਮੇਲ ਅਤੇ ਫੀਮੇਲ ਕਰਮਚਾਰੀਆਂ ਨੇ ਭਾਗ ਲਿਆ। ਪ੍ਰਿੰਸੀਪਲ ਸਾਹਿਬ ਨੇ ਸਟਾਫ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ।ਉਹਨਾਂ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਦੀ ਤੰਦਰੂਸਤੀ ਵਾਸਤੇ ਜਰੂਰੀ ਹਨ ਅਤੇ ਸਟਾਫ ਨੂੰ ਖੇਡਾਂ ਨਾਲ ਰੋਜ਼ਮੱਰਾ ਦੇ ਕੰਮ ਕਾਜ ਤੋਂ ਹੱਟ ਕੇ ਤਾਜ਼ਗੀ ਮਿਲਦੀ ਹੈ ਤੇ ਮਨ ਰਿਲੈਕਸ ਹੁੰਦਾ ਹੈ।ਇਸ ਮੁਕਾਬਲੇ ਵਿੱਚ ਅਪਲਾਇੰਡ ਸਾਇਸ ਵਿਭਾਗ ਦੇ ਅੰਕੁਸ਼ ਅਤੇ ਕਮਲ ਕਾਂਤ ਨੇ ਗੋਲਡ ਮੈਡਲ ਜਿਤਿਆ, ਮਕੈਨੀਕਲ ਵਿਭਾਗ ਦੇ ਰੋਹਿਤ ਕੁਮਾਰ ਅਤੇ ਵਿਸ਼ਾਲ ਨੇ ਦੂਜਾ ਸਥਾਨ ਜਿਤਿਆਂ ਅਤੇ ਸਿਵਲ ਵਿਭਾਗ ਦੇ ਕਮਲ ਸੋਨਕਰ ਅਤੇ ਮਨਰਾਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਹੀ ਫੀਮੇਲ ਸਟਾਫ ਦੇ ਅਪਲਾਇੰਡ ਸਾਇਸ ਵਿਭਾਗ ਦੀ ਅੰਜੂ ਅਤੇ ਪੂਨਮ ਮੈਡਮ ਨੇ ਗੋਲਡਮੈਡਲ ਜਿਤਿਆ ਅਤੇ ਸ਼ਿਫਾਲੀ ਅਤੇ ਜੋਤੀ ਨੇ ਦੂਜਾ ਸਥਾਨ ਜਿਤਿਆ ਅਤੇ ਮੈਡਮ ਕਿਰਨ ਅਤੇ ਅਰਪਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਕਰਮਚਾਰੀਆਂ ਨੂੰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸਪੋਰਟਸ ਵਿਭਾਗ ਦੇ ਪ੍ਰਧਾਨ ਸ੍ਰੀ ਡੀ.ਐਸ ਰਾਣਾ, ਸਪੋਟਰਟਸ ਵਿਭਾਗ ਦੇ ਵਾਇਸ ਪ੍ਰਧਾਨ ਸ੍ਰੀ ਕਸ਼ਮੀਰ ਕੁਮਾਰ, ਸ੍ਰੀ ਜੇ. ਐਸ ਘੇੜਾ, ਸ਼੍ਰੀਮਤੀ ਊੁਸ਼ਾ ਕਿਰਨ,ਸ੍ਰੀ ਪ੍ਰਿੰਸ ਮਦਾਨ, ਸ੍ਰੀ ਗੋਰਵ ਸ਼ਰਮਾ ਇਨਚਾਰਜ ਯੂਥ ਕਲੱਬ ,ਸ੍ਰੀ ਮਨਦੀਪ ਸਿੰਘ ਤੇ ਹੋਰ ਸਟਾਫ ਮੋਜੂਦ ਸਨ।



