Skip to content
Independent perspectives. Global stories.
BREAKING

ਸੇਵਾ ਕੇਂਦਰ ਮਰਾੜ੍ਹ ਦਾ ਕਰਮਚਾਰੀ ਹੀ ਨਿਕਲਿਆ ਲੱਖਾਂ ਰੁਪਏ ਦੇ ਗਬਨ ਕਰਨ ਵਾਲਾ

Share this story

ਸਾਦਿਕ, 9 ਨਵੰਬਰ (ਗੁਲਜ਼ਾਰ ਮਦੀਨਾ, ਗੁਰਵਿੰਦਰ ਔਲਖ)-ਸਾਦਿਕ-ਨੇੜਲੇ ਪਿੰਡ ਮਰਾੜ੍ਹ ਵਿਖੇ ਬਣੇ ਸੇਵਾ ਕੇਂਦਰ ਵਿਖੇ 6 ਨਵੰਬਰ ਦੀ ਰਾਤ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਨਗਦੀ ਤੇ ਸਾਰੇ ਕੀਮਤੀ ਸਮਾਨ ਤੋਂ ਇਲਾਵਾ ਵਿਚ ਲੱਗੇ ਕੈਮਰੇ ਤੇ ਡੀ.ਵੀ.ਆਰ ਚੋਰੀ ਕਰ ਲੈਣ ਦੇ ਮਾਮਲੇ ਵਿਚ ਰੁਪਏ ਨੂੰ ਖਬਰਦ ਬੁਰਦ ਕਰਨ ਦੇ ਮਨਸ਼ੇ ਨਾਲ ਪੁਲਿਸ ਨੂੰ ਗੁਮਰਾਹ ਕਰਨ ਵਾਲੇ ਇਸੇ ਸੇਵਾ ਕੇਂਦਰ ਦਾ ਕਰਮਚਾਰੀ ਤੋਂ ਇੱਕ ਲੱਖ 67 ਹਜਾਰ 200 ਰੁਪਏ ਬਰਾਮਦ ਕਰਨ ਵਿਚ ਸਾਦਿਕ ਪੁਲਿਸ ਨੇ ਵਡੀ ਸਫਲਤਾ ਪ੍ਰਾਪਤ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਜੰਟ ਸਿੰਘ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ ਰੋਜ਼ ਦੀ ਤਰਾਂ ਜਦ ਡਿਊਟੀ ਤੇ ਗਿਆ ਤਾਂ ਸੇਵਾ ਕੇਂਦਰ ਦਾ ਬਾਹਰਲਾ ਤਾਲਾ ਟੁੱਟਿਆ ਹੋਇਆ ਸੀ। ਜਦ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਕਰੀਬ ਸਾਰਾ ਸਮਾਨ ਤੇ ਨਗਦੀ ਗਾਇਬ ਸੀ। ਨਾ ਮਾਲੂਮ ਵਿਅਕਤੀਆਂ ਵੱਲੋਂ ਸੇਵਾ ਕੇਂਦਰ ਵਿਚੋਂ ਐਲ.ਸੀ.ਡੀ, ਸੀ.ਪੀ.ਯੂ, ਪ੍ਰਿੰਟਰ, ਸਟੈਪਲਰ, ਦੋ ਕੈਮਰੇ, ਡੀ.ਵੀ.ਆਰ ਅਤੇ ਇੱਕ ਲੱਖ 62 ਹਜਾਰ 700 ਰੁਪਏ ਨਗਦੀ ਚੋਰੀ ਕਰ ਲਏ ਗਏ। ਡੂੰਘੀ ਪੜਤਾਲ ਉਪਰੰਤ ਜਦ ਸਖਤੀ ਨਾਲ ਕਰਮਚਾਰੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਗਬਨ ਕਰਨ ਦੇ ਇਰਾਦੇ ਨਾਲ ਚੋਰੀ ਹੋਏ ਲਿਖਾਏ ਰੁਪਏ ਬਰਾਮਦ ਕਰ ਲਏ ਗਏ। ਸੰਜੀਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਸੇਵਾ ਕੇਂਦਰ ਦੇ ਅਧਿਕਾਰੀਆਂ ਦੇ ਬਿਆਨਾਂ ਤੇ ਜੁਰਮ ਵਿਚ ਵਾਧਾਂ ਕਰਦੇ ਹੋਏ ਸਤਨਾਮ ਸਿੰਘ ਖਿਲਾਫ ਧਾਰਾ 408 ਅਤੇ 182 ਤਹਿਤ ਕੇਸ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। ਕੇਸ ਦੀ ਤਫਤੀਸ਼ ਏ.ਐਸ.ਆਈ ਕੁਲਦੀਪ ਸਿੰਘ ਕੋਕਰੀ ਕਰ ਰਹੇ ਹਨ। ਇਸ ਮੌਕੇ ਏ.ਆਈ ਹਰਿੰਦਰ ਸਿੰਘ ਸੰਧੂ, ਮੁੱਖ ਮੁਨਸ਼ੀ ਲਾਭ ਸਿੰਘ, ਕੁਲਦੀਪ ਸਿੰਘ ਕੋਕਰੀ ਵੀ ਹਾਜਰ ਸਨ।

WRITTEN BY