ਸ੍ਰੀ ਚਮਕੌਰ ਸਾਹਿਬ, 9 ਨਵੰਬਰ (ਅਮਰਜੀਤ ਸਿੰਘ ਕਲਸੀ)- ਸ੍ਰੀ ਰਾਜ ਬਚਨ ਸਿੰਘ ਸੰਧੂ ਸੀਨੀਅਰ ਕਪਤਾਨ ਪੁਲਿਸ ਜਿਲਾ ਰੂਪਨਗਰ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 7 ਨਵੰਬਰ ਨੂੰ ਪਿੰਡ ਕਮਾਲਪੁਰ ਚੁਰਾਹੇ ਪਾਸ ਥਾਣਾ ਸ੍ਰੀ ਚਮਕੌਰ ਸਾਹਿਬ ਵਿਖੇ ਜੋ ਖੋਹ ਦੀ ਵਾਰਦਾਤ ਸੁਖਵਿੰਦਰ ਸਿੰਘ ਪੁੱਤਰ ਰਾਮ ਲਾਲ ਵਾਸੀ ਪਿੰਡ ਫਰੀਦ ਥਾਣਾ ਸ੍ਰੀ ਚਮਕੌਰ ਸਾਹਿਬ ਨਾਲ ਹੋਈ ਸੀ ਕਿ ਦੋ ਮੋਟਰ ਸਾਇਕਲ ਸਵਾਰ ਨਾ-ਮਾਲੂਮ ਨੌਜਵਾਨਾ ਨੇ ਉਸ ਕੋਲੋ 64 ਹਜਾਰ 740 ਰੁਪਏ ਅਤੇ ਉਸ ਦਾ ਪਰਸ, ਮੋਬਾਇਲ ਫੋਨ ਖੋਹ ਲਿਆ ਅਤੇ ਜਾਦੇ ਹੋਏ ਉਸ ਨੂੰ ਉਸਦੇ ਰੁਮਾਲ ਨਾਲ ਉਸਦਾ ਮੂੰਹ ਬੰਨ ਕੇ ਦਰੱਖਤ ਨਾਲ ਬੰਨ ਗਏ ਸੀ। ਜਿਸ ਸਬੰਧੀ ਸੁਖਵਿੰਦਰ ਸਿੰਘ ਦੇ ਬਿਆਨ ਤੇ ਥਾਣਾ ਚਮਕੌਰ ਸਾਹਿਬ ਵਿਖੇ ਮੁਕੱਦਮਾ ਨੰਬਰ 119 ਮਿਤੀ 7-11-17 ਅ/ਧ 382,34 9ਫ3 ਦਰਜ ਰਜਿਸਟਰ ਕੀਤਾ ਗਿਆ, ਜੋ ਇਸ ਵਾਰਦਾਤ ਦੀ ਅਸਲੀਅਤ ਦਾ ਪਰਦਾਫਾਸ ਕਰਦੇ ਹੋਏ ਸ੍ਰੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਸ੍ਰੀ ਨਵਨੀਤ ਸਿੰਘ ਵਿਰਕ, ਉਪ ਕਪਤਾਨ ਪੁਲਿਸ ਸ੍ਰੀ ਚਮਕੌਰ ਸਾਹਿਬ ਦੇ ਦਿਸਾ ਨਿਰਦੇਸ਼ਾਂ ਹੇਠ ਇੰਸ: ਕੁਲਭੂਸਣ ਸ਼ਰਮਾ ਮੁੱਖ ਅਫਸਰ ਥਾਣਾ ਸ੍ਰੀ ਚਮਕੌਰ ਸਾਹਿਬ ਅਤੇ ਤਫਤੀਸੀ ਅਫਸਰ ਸ.ਥਾ. ਕਸਮੀਰੀ ਲਾਲ ਵਲੋ ਇਸ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਕੀਤੀ ਗਈ। ਜੋ ਸੁਖਵਿੰਦਰ ਸਿੰਘ 2.ਲ਼.ਸ਼ ਕੰਪਨੀ ਵਿੱਚ ਸੇਵਾ ਕੇਦਰ ਪਿੰਡ ਫਤਿਹਗੜ ਚਟੋਲੀ ਵਿਖੇ ਬਤੌਰ ਪ੍ਰਾਈਵੇਟ ਕੰਪਿਊਟਰ ਅਪਰੇਟਰ ਕੰਮ ਕਰਦਾ ਹੈ। ਜੋ ਇਸ ਪਾਸ ਸੇਵਾ ਕੇਂਦਰ ਵਲੋ ਦਿੱਤੀਆਂ ਸੇਵਾਵਾਂ ਦੀ ਫੀਸ ਰਕਮ 64 ਹਜਾਰ 740 ਰੁਪਏ ਸਨ ਜੋ ਇਸ ਨੇ ਅੱਗੇ ਕੰਪਨੀ ਦੇ ਖਾਤਾ ਐਚ.ਡੀ.ਐਫ.ਸੀ ਬੈਂਕ ਰੋਪੜ ਵਿਖੇ ਜਮਾ ਕਰਵਾਉਣੇ ਸਨ। ਜੋ ਸੁਖਵਿੰਦਰ ਸਿੰਘ ਨੇ ਆਪਣੇ ਹੋਰ ਸਾਥੀਆਂ ਲਵਪ੍ਰੀਤ ਸਿੰਘ ਪੁੱਤਰ ਕਾਕਾ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀਆਨ ਅਮਰਾਲੀ ਥਾਣਾ ਮੋਰਿੰਡਾ ਨਾਲ ਰਲ ਕੇ ਇਹ ਪੈਸੇ ਗਬਨ ਕਰਨ ਲਈ ਝੂਠੀ ਖੋਹ ਦੀ ਸਾਜਿਸ ਰਚ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਚਮਕੌਰ ਸਾਹਿਬ ਪੁਲਿਸ ਵੱਲੋਂ ਲੁੱਟ-ਖੋਹ ਦੀ ਝੂਠੀ ਘਟਨਾ ਦਾ ਪਰਦਾਫਾਸ਼



