ਸ਼ਿਮਲਾ, 9 ਨਵੰਬਰ (ਪੀ.ਟੀ.)-ਹਿਮਾਚਲ ਵਿਧਾਨਸਭਾ ਦੀਆਂ ਚੋਣਾਂ ਦਾ ਕਾਰਜ ਅੱਜ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ। ਇਸ ਦੌਰਾਨ ਕੋਈ ਵੱਡੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਵੋਟਰਾਂ ਨੇ ਕਾਫੀ ਉਤਸ਼ਾਹ ਦਿਖਾਇਆ। ਸੂਬੇ ਦੇ ਮੁਖ ਮੰਤਰੀ ਵੀਰਭਦਰ ਸਿੰਘ, ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਅਤੇ ਬੇਟੇ ਵਿਕਰਮਾਦਿਤਿਆ ਸਿੰਘ ਨੇ ਵੀਰਵਾਰ ਸਵੇਰੇ ਰਾਮਪੁਰ ਸਥਿਤ ਪਦਮ ਪੈਲੇਸ ਸਕੂਲ ‘ਚ ਬਣੇ ਪੋਲਿੰਗ ਸਟੇਸ਼ਨ ‘ਤੇ ਜਾ ਕੇ ਵੋਟ ਪਾਈ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਵੋਟਾਂ ਪਾਉਣ ਦਾ ਕਾਰਜ ਮੁਕੰਮਲ



