ਨਵੀਂ ਦਿੱਲੀ- ਕੌਮੀ ਮਨੁਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ.) ਨੇ ਅਜ ਕੇਂਦਰ, ਦਿਲੀ, ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕਰਦਿਆਂ ਦਿਲੀ ਤੇ ਲਾਗਲੇ ਇਲਾਕਿਆਂ ‘ਚ ਮਨੁਖੀ ਜ਼ਿੰਦਗੀ ਲਈ ਖ਼ਤਰਾ ਬਣੇ ਪ੍ਰਦੂਸ਼ਣ ‘ਤੇ ਜਵਾਬ ਤਲਬੀ ਕੀਤੀ ਹੈ।ਕਮਿਸ਼ਨ ਨੇ ਜ਼ਿੰਦਾ ਰਹਿਣ ਤੇ ਚੰਗੀ ਸਿਹਤ ਦੇ ਹਕ ਨੂੰ ਖ਼ਤਰੇ ਵਿਚ ਪੈਣ ਤੋਂ ਰੋਕਣ ਵਿਚ ਸਹਾਈ ਕਦਮ ਨਾ ਪੁਟੇ ਜਾਣ ‘ਤੇ ਜ਼ਿੰਮੇਵਾਰ ਅਥਾਰਟੀਆਂ ਦੀ ਵੀ ਆਲੋਚਨਾ ਕੀਤੀ।ਕਮਿਸ਼ਨ ਦੇ ਪੈਨਲ ਨੇ ਦੋ ਹਫ਼ਤਿਆਂ ਦੇ ਅੰਦਰ ਵਖ-ਵਖ ਸਰਕਾਰਾਂ ਤੋਂ ਲੋੜੀਂਦੇ ਕਦਮ ਚੁਕਣ ਤੇ ਅਗੇ ਚੁਕੇ ਜਾਣ ਵਾਲੇ ਸੰਭਾਵਿਤ ਕਦਮਾਂ ਬਾਰੇ ਵਿਸਥਾਰਤ ਰਿਪੋਰਟ ਦੋ ਹਫ਼ਤਿਆਂ ਦੇ ਅੰਦਰ-ਅੰਦਰ ਮੁਹਈਆ ਕਰਵਾਉਣ ਦੇ ਹੁਕਮ ਦਿਤੇ ਹਨ।ਕਮਿਸ਼ਨ ਨੇ ਕਿਹਾ ਕਿ ਕੋਈ ਵੀ ਦੇਸ਼ ਆਪਣੇ ਨਾਗਰਿਕਾਂ ਨੂੰ ਜ਼ਹਿਰੀਲੇ ਵਾਤਾਵਰਣ ਵਿਚ ਮਰਦਾ ਨਹੀਂ ਛਡ ਸਕਦਾ। ਕਮਿਸ਼ਨ ਨੇ ਕਿਹਾ ਕਿ ਇਸ ਸਮੇਂ ਲੋਕਾਂ ਦੇ ਮੈਡੀਕਲ ਚੈਕਅਪ ਦੀ ਵੀ ਸਖ਼ਤ ਲੋੜ ਹੈ।



