ਅੰਮ੍ਰਿਤਸਰ, 7 ਨਵੰਬਰ (ਦਵਾਰਕਾ ਨਾਥ ਰਾਣਾ)- ਅੱਜ ਇੱਕ ਸਥਾਨਿਕ ਕੱਲਬ ਵਿੱਚ ਭਾਰਤ ਵਿਕਾਸ ਪਰਿਸ਼ਧ ਅੰਮ੍ਰਿਤਸਰ ਸੈਂਟਰਲ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਪ੍ਰਧਾਨ ਪ੍ਰੋ. ਐਚ.ਐਸ. ਵਾਲਿਆ, ਸਚਿਵ ਕ੍ਰਿਸ਼ਨ ਕੁਮਾਰ, ਉਪ ਪ੍ਰਧਾਨ ਕਿਰਣ ਕੁਮਾਰ, ਪ੍ਰੋਜੇਕਟ ਇੰਚਾਰਜ ਆਰ.ਡੀ. ਸ਼ਰਮਾ, ਡਾ. ਨਰਿੰਦਰ ਚਾਵਲਾ, ਡਾ. ਸ਼ੁਸਮਾ ਚਾਵਲਾ ਅਤੇ ਵਿਨੋਦ ਸੇਠ ਦੀ ਅਗੁਵਾਈ ਹੇਠ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਪ੍ਰੋ: ਐਚ.ਐਸ. ਵਾਲਿਆ ਨੇ ਪੱਤਬਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਵਿਕਾਸ ਪਰਿਸ਼ਧ ਅੰਮ੍ਰਿਤਸਰ ਸੈਂਟ੍ਰਲ ਦਾ ਸਥਾਪਨਾ ਦਿੱਵਸ ਅਤੇ ਸਵਾਮੀ ਵਿਵੇਕਾ ਨੰਦ ਜੀ ਦੀ ਜਲਮ ਸ਼ੱਤਾਬਦੀ ਦੇ ਸੁੱਭ ਦਿਹਾੜ੍ਹੇ ਤੇਂ ਜਰੂਰਤ ਮੰਦਾਂ ਅੰਗਹੀਨਾ ਨੂੰ ਮੁਫਤ ਨਕਲੀ ਅੰਗ ਲਗਾਏ ਜਾਣਗੇ ਅਤੇ ਜਿਨ੍ਹਾਂ ਨੂੰ ਸੁਨਾਈ ਨਹੀ ਦੇਂਦਾਂ ਉਨ੍ਹਾਂ ਨੂੰ ਮੁਫਤ ਕੰਨਾਂ ਦਿੱਆਂ ਮਸ਼ੀਨਾਂ ਦਿੱਤੀਆਂ ਜਾਣਗੀਆ। ਜਰੂਰਤ ਮੰਦਾਂ 12 ਨਵੰਬਰ ਨੂੰ ਵੇਰਕਾ ਮਜੀਠਾ ਬਾਈ ਪਾਸ ਦੇ ਐਸ ਜੀ ਰਿਜੋਰਟਸ ਦੇ ਪਿੱਛੇ ਚੈਤਨਿਆਂ ਮਹਾ ਪ੍ਰਭੂ ਮੰਦਿਰ ਵਿੱਖੇ ਅਪਨਾ ਨਾਂਅ ਦਰਜ ਕਰਵਾਉਣਾ ਹੈ ਅਤੇ 26 ਨਵੰਬਰ ਨੂੰ ਜਿਨ੍ਹਾਂ ਅਪਨਾ ਨਾਂਅ ਦਰਜ ਕਰਵਾਇਆ ਹੈ ਉਨ੍ਹਾਂ ਜਰੂਰਤ ਮੰਦਾਂ ਨੂੰ ਫ੍ਰੀ ਕੰਨ੍ਹਾਂ ਦੀਆਂ ਮਸ਼ੀਨਾਂ ਅਤੇ ਅੰਗਹੀਨਾ ਨੂੰ ਮੁਫਤ ਨਕਲੀ ਅੰਗ,ਟਰਾਈ ਸਾਇਕੱਲ, ਅਤੇ ਵਹੀਲ ਚੇਅਰਾਂ ਦਿੱਤਆ ਜਾਣਗੀਆਂ। ਇਸ ਮੋਕੇ ਤੇ ਡਾ: ਨਰਿੰਦਰ ਚਾਵਲਾ, ਡਾ: ਸ਼ੁਸਮਾ ਚਾਵਲਾ ਨੇ ਕਿਹਾ ਕਿ ਸਾਡੀ ਸੋਸਾਇਟੀ ਭਾਰਤ ਵਿਕਾਸ ਪਰਿਸ਼ਧ ਅੰਮ੍ਰਿਤਸਰ ਸੈਂਟ੍ਰਲ ਜਰੂਰਤ ਮੰਦਾਂ ਦੀ ਸੇਵਾ ਕਰਣ ਲਈ ਹਰ ਵੇਲੇ ਤਿਆਰ ਰਹਿੰਦੀ ਹੈ।ਅਤੇ ਹਰ ਵੇਲੇ ਕੁਝ ਨਾਂ ਕੁਝ ਜਿਵੇਂ ਕਿ ਵਾਤਾਵਰਣ ਬਚਾਉਣ ਲਈ ਬੂਟੇ ਲਾਉਣਾਂ, ਪਾਨੀ ਦਾ ਬਚਾਉ, ਪਾਰਟੀਆਂ ਵਿੱਚ ਖਾਣਾ ਜੂਠਾ ਅਤੇ ਫਾਲਤੂ ਨਾਂਅ ਵੇਸਟ ਕਰਣਾ,ਗੁਰੂ ਵੰਦਨਾਂ, ਰਾਸਟਰੀ ਸਮੂਹ ਗਾਣ ਵਰਗੀਆਂ ਪਮਤਿਯੋਗਿਤਾਵਾਂ ਕਰਵਾਉਂਦੇ ਰਹਿੰਦੇ ਹਨ। ਇਸ ਮੋਕੇ ਤੇ ਸਚਿਵ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਾਡੀ ਸੋਸਾਇਟੀ ਭਾਰਤ ਵਿਕਾਸ ਪਰਿਸ਼ਧ ਅੰਮ੍ਰਿਤਸਰ ਸੈਂਟ੍ਰਲ ਟੀ ਵੀ ਦੇ ਮਰੀਜਾਂ ਨੂੰ ਮੁਫਤ ਦਵਾਇਅ ਅਤੇ ਫੱਲ ਖਾਨਾ ਆਦਿ ਵੀ ਮੁਹੀਆ ਕਰਵਾਉਦੀ ਹੈ ਅਤੇ ਇਸੇ ਲੜ੍ਹੀ ਦੇ ਤਹਿਤ 26 ਨਵੰਬਰ ਨੂੰ ਜਿਨ੍ਹਾਂ ਅਪਨਾ ਨਾਂਅ ਦਰਜ ਕਰਵਾਇਆ ਹੈ ਉਨ੍ਹਾਂ ਜਰੂਰਤ ਮੰਦਾਂ ਨੂੰ ਫ੍ਰੀ ਕੰਨ੍ਹਾਂ ਦੀਆਂ ਮਸ਼ੀਨਾਂ ਅਤੇ ਅੰਗਹੀਨਾ ਨੂੰ ਮੁਫਤ ਨਕਲੀ ਅੰਗ,ਟਰਾਈ ਸਾਇਕੱਲ, ਅਤੇ ਵਹੀਲ ਚੇਅਰਾਂ ਦਿੱਤਆ ਜਾਣਗੀਆਂ। ਇਸ ਮੋਕੇ ਤੇ ਪ੍ਰਧਾਨ ਪ੍ਰੋ: ਐਚ.ਐਸ.ਵਾਲਿਆ ਸਚਿਵ ਕ੍ਰਿਸ਼ਨ ਕੁਮਾਰ, ਉਪ ਪ੍ਰਧਾਨ ਕਿਰਣ ਕੁਮਾਰ, ਪ੍ਰੋਜੇਕਟ ਇੰਚਾਰਜ ਆਰ.ਡੀ. ਸ਼ਰਮਾ, ਡਾ: ਨਰਿੰਦਰ ਚਾਵਲਾ, ਡਾ: ਸ਼ੁਸਮਾ ਚਾਵਲਾ ਅਤੇ ਵਿਨੋਦ ਸੇਠ ਆਦਿ ਹਾਜ਼ਰ ਸਨ।
ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਸੈਂਟਰਲ 26 ਨੂੰ ਜਰੂਰਤਮੰਦਾਂ ਨੂੰ ਕੰਨ੍ਹਾਂ ਦੀਆਂ ਮਸ਼ੀਨਾਂ, ਨਕਲੀ ਅੰਗ, ਟਰਾਈ ਸਾਇਕੱਲ ਵੰਡੇਗੀ



