Skip to content
Independent perspectives. Global stories.
BREAKING

ਐਚ.ਪੀ.ਵੀ. ਟੀਕਾਕਰਨ ਮੁਹਿੰਮ ਲਈ ਸਿਹਤ ਵਿਭਾਗ ਵੱਲੋਂ ਪ੍ਰਬੰਧ ਮੁਕੰਮਲ : ਸਿਵਲ ਸਰਜਨ

Share this story

ਬਠਿੰਡਾ, 6 ਨਵੰਬਰ (ਇੰਦਰਜੀਤ ਨਥਾਣਾ)- ਐਚ.ਪੀ.ਵੀ ਦੇ ਟੀਕਾਕਰਨ ਦੌਰਾਨ ਕਿਸੇ ਵੀ ਪ੍ਰਕਾਰ ਦੀ ਔਕੜ ਨੂੰ ਨਜਿੱਠਣ ਲਈ ਜ਼ਿਲ੍ਹਾ ਪੱਧਰ ਤੇ ਗਠਿਤ ਏ.ਐਫ.ਈ.ਆਈ. ਕਮੇਟੀ ਦੀ ਮੀਟਿੰਗ ਸਿਵਲ ਸਰਜਨ ਬਠਿੰਡਾ ਡਾ. ਐਚ.ਐਨ. ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ । ਇਸ ਮੀਟਿੰਗ ਵਿਚ ਡਾ. ਸਤੀਸ਼ ਜਿੰਦਲ ਵੱਲੋਂ ਟੀਕਾਕਰਨ ਦੌਰਾਨ ਆਉਣ ਵਾਲੀਆਂ ਔਕੜਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਸਿਵਲ ਸਰਜਨ ਬਠਿੰਡਾ ਵੱਲੋਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜ਼ਿਲ੍ਹੇ ਅੰਦਰ ਪੈਂਦੇ ਕਿਸੇ ਵੀ ਟੀਕਾਕਰਣ ਪੁਆਇੰਟ ਤੇ ਕਿਸੇ ਵੀ ਦਵਾਈ/ਸਮਾਨ ਦੀ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਦੱਸਿਆ ਕਿ 8 ਨਵੰਬਰ 2017 ਨੂੰ ਐਚ.ਪੀ.ਵੀ. ਦੀ ਸਰਕਾਰੀ ਸਕੂਲ ਦੀ ਛੇਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਦੂਜੀ ਖੁਰਾਕ ਦਿੱਤੀ ਜਾਵੇਗੀ । ਸਰਕਾਰੀ ਸਕੂਲ ਅਤੇ ਸਰਕਾਰ ਤੋਂ ਏਡਿਡ ਸਕੂਲ ਦੀਆਂ ਵਿਦਿਆਰਥਣਾਂ ਨੂੰ ਪਹਿਲੀ ਖੁਰਾਕ 9 ਨਵੰਬਰ 2017 ਨੂੰ ਦਿੱਤੀ ਜਾਵੇਗੀ। ਪ੍ਰਾਈਵੇਟ ਸਕੂਲ ਦੀਆਂ ਛੇਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਪਹਿਲੀ ਖੁਰਾਕ 10 ਨਵੰਬਰ 2017 ਨੂੰ ਦਿੱਤੀ ਜਾਵੇਗੀ। ਡਾਕਟਰ, ਔਰਤਾਂ ਦੇ ਮਾਹਿਰ ਡਾਕਟਰ, ਐਨਸਥੀਜੀਆ ਦੇ ਮਾਹਿਰ, ਫਾਰਮਾਸਿਸਟ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ ਅਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਵੱਲੋਂ ਸ਼ਿਰਕਤ ਕੀਤੀ ਗਈ।

WRITTEN BY