ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-“ਭਾਰਤ ਦੇ ਵਜ਼ੀਰ-ਏ-ਆਜ਼ਮ ਅਤੇ ਭਾਜਪਾ ਜਮਾਤ ਵਲੋਂ ਜੋ ਬੀਤੇ ਸਮੇਂ ਵਿਚ ਨੋਟਬੰਦੀ ਦੇ ਪਾਗਲਪਨ ਦਾ ਅਮਲ ਕਰਕੇ ਅਤੇ ਭਾਰਤ ਨਿਵਾਸੀਆ ਉਤੇ ਜੀਐਸਟੀ ਲਾਗੂ ਕਰਕੇ ਪਾਏ ਗਏ ਮਾਲੀ ਬੋਝ ਅਤੇ ਭਾਰਤ ਦੇ ਵਪਾਰੀਆ, ਕਾਰੋਬਾਰੀਆ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਮੁਲਾਜ਼ਮਾਂ ਆਦਿ ਉਤੇ ਕੀਤੇ ਗਏ ਜ਼ਬਰ-ਜੁਲਮ ਦੀ ਬਦੌਲਤ ਭਾਰਤ ਦੀ ਬਹੁਗਿਣਤੀ ਮੋਦੀ ਹਕੂਮਤ ਅਤੇ ਭਾਜਪਾ ਦੀ ਫਿਰਕੂ ਜਮਾਤ ਨੂੰ ਸਬਕ ਸਿਖਾਉਣ ਲਈ ਤਤਪਰ ਹੋਈ ਬੈਠੀ ਹੈ ਅਤੇ ਜੋ ਮੋਦੀ ਹਕੂਮਤ ਨੂੰ ਬਾਰ-ਬਾਰ ਸਰਜੀਕਲ ਸਟ੍ਰਾਈਕ ਕਰਨ ਦਾ ਭੂਸ ਪੈ ਗਿਆ ਹੈ ਅਤੇ ਅਜਿਹਾ ਪ੍ਰਚਾਰ ਕਰਕੇ ਇਥੋ ਦੇ ਨਿਵਾਸੀਆ ਨੂੰ ਆਪਣੇ ਮਗਰ ਲਗਾਉਣ ਦੇ ਮਨਸੂਬਿਆਂ ਤੇ ਅਮਲ ਕਰ ਰਹੇ ਹਨ, ਹੁਣ ਜਦੋਂ ਸਮੁਚੇ ਭਾਰਤ ਨਿਵਾਸੀ ਇਨ੍ਹਾਂ ਦੀਆਂ ਸੇਖ-ਚਿਲੀਆ ਵਾਲੀਆ ਗਲਾਂ ਤੇ ਅਮਲਾਂ ਤੋਂ ਹਰ ਪਖੋ ਦੁਖੀ ਹੋ ਚੁਕੇ ਹਨ ਹੁਣ ਇਹ ਸਰਜੀਕਲ ਸਟ੍ਰਾਈਕ ਮੋਦੀ ਅਤੇ ਬੀਜੇਪੀ ਤੇ ਹੋਣ ਜਾ ਰਹੇ ਹਨ। ਇਹੀ ਵਜਹ ਹੈ ਕਿ ਸ੍ਰੀ ਮੋਦੀ ਦਾ ਇਕ ਪੈਰ ਗੁਜਰਾਤ ਵਿਚ ਤੇ ਇਕ ਹਿਮਾਚਲ ਵਿਚ ਹੈ । ਲੇਕਿਨ ਇਹ ਭੁਲ ਚੁਕੇ ਹਨ ਕਿ ਹੁਣ ਦੋਨਾਂ ਸੂਬਿਆਂ ਦੇ ਨਿਵਾਸੀ ਹੁਣ ਇਨ੍ਹਾਂ ਦੀਆਂ ਗਲਤੀਆ ਦੀ ਬਦੌਲਤ ਇਨ੍ਹਾਂ ਨੂੰ ਹੋਰ ਬਰਦਾਸਤ ਕਰਨ ਤੋਂ ਮੁੰਨਕਰ ਹੋ ਚੁਕੇ ਹਨ ਅਤੇ ਦੋਨਾਂ ਸੂਬਿਆਂ ਦੇ ਵੋਟ ਨਤੀਜੇ ਇਨ੍ਹਾਂ ਨੂੰ ਇਨ੍ਹਾਂ ਦੀ ਅਸਲ ਪਹਿਚਾਣ ਦਾ ਜਿਥੇ ਅਹਿਸਾਸ ਕਰਵਾਉਣਗੇ, ਉਥੇ ਇਹ ਵੋਟਰ ਇਨ੍ਹਾਂ ਦੇ ਚਿਹਰਿਆ ਤੇ ਚੜ੍ਹਾਏ ਮੁਖੋਟਿਆ ਨੂੰ ਉਤਾਰਕੇ ਸੁਟ ਦੇਣਗੇ । ਇਹ ਸਾਨੂੰ ਆਪਣੇ ਭਰੋਸੇਯੋਗ ਵਸੀਲਿਆ ਤੋ ਦੋਵਾਂ ਸੂਬਿਆਂ ਦੀਆਂ ਆਉਣ ਵਾਲੀਆ ਰਿਪੋਰਟਾਂ ਤੋ ਜਾਣਕਾਰੀ ਮਿਲੀ ਹੈ ।
ਗੁਜਰਾਤ ਤੇ ਹਿਮਾਚਲ ਦੇ ਵੋਟਰ ਵੋਟ ਰਾਹੀ ਮੋਦੀ ਤੇ ਬੀਜੇਪੀ ਦਾ ਸਰਜੀਕਲ ਸਟ੍ਰਾਈਕ ਕਰਨਗੇ : ਸ. ਮਾਨ



