Skip to content
Independent perspectives. Global stories.
BREAKING

ਬੀਬੀ ਜਗੀਰ ਕੌਰ ਨੇ ਮੰਗਿਆ ਖਹਿਰਾ ਤੋਂ ਅਸਤੀਫਾ

Share this story

ਮਾਮਲੇ ’ਚ ‘ਆਪ’ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਦਾ ਦੋਸ਼

ਜਲੰਧਰ, 5 ਨਵੰਬਰ- ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਕੋਰਟ ਵਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਲੀਡਰਾਂ ਨੇ ਖਹਿਰਾ ਖਿਲਾਫ ਮੋਰਚਾ ਹੋਰ ਤੇਜ਼ ਕਰ ਦਿਤਾ ਹੈ। ਐਤਵਾਰ ਨੂੰ ਬੀਬੀ ਜਗੀਰ ਕੌਰ ਨੇ ਜਲੰਧਰ ਵਿਚ ਪ੍ਰੈਸ ਕਾਨਫਰੰਸ ਕਰਕੇ ਸੁਖਪਾਲ ਖਹਿਰਾ ਤੋਂ ਅਸਤੀਫਾ ਮੰਗਿਆ।ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਨੇ ਇਲੈਕਸ਼ਨ ਲੜੀ ਸੀ ਤਾਂ ਸਭ ਤੋਂ ਵਡਾ ਮੁਦਾ ਨਸ਼ਿਆਂ ਦਾ ਬਣਾਇਆ ਸੀ। ਹੁਣ ਜਦੋਂ ਨਸ਼ਿਆਂ ਦੇ ਮਾਮਲੇ ‘ਚ ਕੋਰਟ ਨੇ ਖਹਿਰਾ ਨੂੰ ਸੰਮਨ ਕੀਤਾ ਹੈ ਤਾਂ ਹੁਣ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ ’ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਕੋਈ ਕਿਸੇ ‘ਤੇ ਛੋਟਾ ਜਿਹਾ ਵੀ ਇਲਜ਼ਾਮ ਲਾ ਦਿੰਦਾ ਸੀ ਤਾਂ ਖਹਿਰਾ ਕਹਿੰਦੇ ਸਨ ਕਿ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ, ਹੁਣ ਖਹਿਰਾ ਆਪ ਕਿਉਂ ਨਹੀਂ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦਿੰਦੇ।ਬੀਬੀ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ‘ਚ ਜਿਸ ਗੁਰਦੇਵ ਸਿੰਘ ਦੇਬੀ ਨੂੰ ਸਜ਼ਾ ਹੋਈ ਹੈ, ਉਸ ਨੂੰ ਖਹਿਰਾ ਨੇ ਹੀ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਸੀ। ਇਹ ਦੇਬੀ ਖਹਿਰਾ ਦਾ ਖਾਸ-ਮ-ਖਾਸ ਹੈ। ਇਸੇ ਲਈ ਉਸ ਨੂੰ ਵੀ ਫੜਿਆ ਜਾਣਾ ਚਾਹੀਦਾ ਹੈ। ਦੇਬੀ ਹੀ ਖਹਿਰਾ ਨੂੰ ਪੈਸੇ ਇਕਠੇ ਕਰਕੇ ਦਿੰਦਾ ਸੀ। ਬੀਬੀ ਨੇ ਕਿਹਾ ਕਿ ਕੇਜਰੀਵਾਲ ਨੂੰ ਹੁਣ ਖਹਿਰਾ ਨੂੰ ਬਰਖਾਸਤ ਕਰਨਾ ਚਾਹੀਦਾ ਹੈ।ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ‘ਆਪ’ ਅਤੇ ਕੈਪਟਨ ਅਮਰਿੰਦਰ ਸਿੰਘ ਇੱਕ ਦੂਸਰੇ ਨਾਲ ਰਲੇ ਹੋਏ ਹਨ।

WRITTEN BY