Skip to content
Independent perspectives. Global stories.
BREAKING

ਧੁੰਦ ਕਾਰਨ ਰੋਡਵੇਜ਼ ਦੀ ਬੱਸ ਹਾਦਸਾਗ੍ਰਸਤ-3 ਜ਼ਖਮੀ

Share this story

ਅੰਮਿਤਸਰ, 4 ਨਵੰਬਰ (ਸ਼ਰਤ ਵਸ਼ਿਸ਼ਟ)-ਸ਼ਨੀਵਾਰ ਨੂੰ ਅੰਮ੍ਰਿਤਸਰ ਰੋਡ ਸਥਿਤ ਤੜਕਸਾਰ ਧੁੰਦ ਕਾਰਨ ਵਾਪਰੇ ਇੱਕ ਹਾਦਸੇ ਦੌਰਾਨ ਝਬਾਲ ਤੋਂ ਅੰਮ੍ਰਿਤਸਰ ਨੂੰ ਸਵਾਰੀਆਂ ਲੈ ਕੇ ਜਾ ਰਹੀ ਰੋਡਵਜ ਦੀ ਬੱਸ ਅਣਦੇਖੀ ਕਾਰਨ ਅੱਗੇ ਜਾ ਰਹੀ ਇੱਟਾਂ ਨਾਲ ਲੱਦੀ ਇੱਕ ਟਰਾਲੀ ਵਿੱਚ ਜਾ ਵੱਜੀ ਉਥੇ ਹੀ ਇਸ ਹਾਦਸੇ ਤੋਂ ਬਾਅਦ ਅੱਧੀ ਦਰਜਨ ਹੋਰ ਵਹੀਕਲ ਆਪਸ ਵਿੱਚ ਟਕਰਾਉਂਦੇ ਰਹੇ। ਹਾਦਸੇ ਦੌਰਾਨ ਭਾਵੇਂ ਕੋਈ ਜਾਨੀ ਨੁਕਸਾਨ ਨਾ ਹੋਣ ਦੀ ਖਬਰ ਹੈ ਪਰ ਬੱਸ ਵਿੱਚ ਸਵਾਰ ਇੱਤ ਔਰਤ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ। ਮੌਕੇ ’ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਵੱਲੋਂ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਹਾਦਸਾ ਗ੍ਰਸਤ ਵਹੀਕਲਾਂ ਨੂੰ ਸੜਕ ਤੋਂ ਲਾਂਭੇ ਕਰਕੇ ਆਵਾਜਾਈ ਚਾਲੀ ਕਰਵਾਈ। ਜਾਣਕਾਰੀ ਦਿੰਦਿਆਂ ਏ.ਐਸ.ਆਈ. ਰਾਜਬੀਰ ਸਿੰਘ ਅਤੇ ਏ.ਐਸ.ਐਈ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਤੜਕਸਾਰ 7 ਵਜੇ ਪਿੰਡ ਖੈਰਦੀ ਨਜ਼ਦੀਕ ਰੋਡਵੇਜ ਡੀਪੂ ਨੰਬਰ 1 ਦੀ ਬੱਸ ਨੰਬਰ ਪੀ.ਬੀ. 02 ਏ.ਕਿਊ. 9705 ਅੱਗੇ ਜਾ ਰਹੀ ਇੱਟਾਂ ਨਾਲ ਲੱਦੀ ਇੱਕ ਟਰਾਲੀ ਨਾਲ ਜਾ ਟਕਰਾਈ। ਇਹ ਹਾਦਸਾ ਐਨਾ ਜਬਰਦਸਤ ਸੀ ਕਿ ਜਿਥੇ ਹਾਦਸਾ ਗ੍ਰਸਤ ਹੋਣ ਉਪਰੰਤ ਟਰਾਲੀ ਦਾ ਟਰੈਕਟਰ ਸੜਕ ਕਿਨਾਰੇ ਟੋਇਆਂ ਵਿੱਚ ਜਾ ਡਿੱਗਾ ਅਤੇ ਦੋਫਾੜ ਹੋ ਗਿਆ ਉਥੇ ਹੀ ਬੱਸ ਦੇ ਵੀ ਇੱਕ ਸਾਇਡ ਤੋਂ ਪਰਖੱਚੇ ਉ¤ੰਡ ਗਏ। ਹਾਦਸੇ ਦੌਰਾਨ ਦੋਹਾਂ ਵਹੀਕਲਾਂ ਦੇ ਚਾਲਕ ਵਾਲ-ਵਾਲ ਬਚ ਗਏ ਪਰ ਬੱਸ ਵਿੱਚ ਸਵਾਰ ਇੱਕ ਔਰਤ ਸਮੇਤ ਝਬਾਲ ਵਾਸੀ ਇੱਕ ਨੌਜਵਾਨ ਹਰਜੋਤ ਸਿੰਘ ਅਤੇ ਪਿੰਡ ਲਾਖਣਾ ਵਾਸੀ ਗੁਰਲਾਲ ਸਿੰਘ ਨੂੰ ਸੱਟਾਂ ਲੱਗੀਆਂ ਹਨ ਜਿਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਧੀ ਦਰਜਨ ਹੋਰ ਵਹੀਕਲ ਲਾਗਾਤਾਰ ਆਪਸ ਵਿੱਚ ਟਕਰਾਉਂਦੇ ਗਏ ਪਰ ਉਨਾਂ ਵਹੀਕਲਾਂ ਦਾ ਨੁਕਸਾਨ ਹੋਇਆ ਹੈ। ਥਾਣੇਦਾਰ ਰਾਜਬੀਰ ਸਿੰਘ ਨੇ ਦੱਸਿਆ ਕਿ ਉਕਤ ਹਾਦਸਾ ਪਈ ਧੁੰਦ ਅਤੇ ਬੇਧਿਆਨੀ ਦਾ ਨਤੀਜਾ ਹੈ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਅਜਿਹੇ ਮੌਸਮ ਵਿੱਚ ਆਪਣੇ ਵਹੀਕਲ ਦੀ ਸਪੀਡ ਕੰਟਰੋਲ ਵਿੱਚ ਰੱਖਣ ਅਤੇ ਵਹੀਕਲਾਂ ਦੀਆਂ ਲਾਈਟਾਂ ਜਗ੍ਹਾ ਕੇ ਸਫਰ ਕਰਨ ਅਤੇ ਵਹੀਕਲਾਂ ’ਤੇ ਰਿਫਲੈਕਟਰ ਜ਼ਰੂਰ ਲਗਾਉਣ।

WRITTEN BY