ਚੰਡੀਗੜ੍ਹ, 4 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਸਰਕਾਰ ਅਤੇ ਖੇਤੀਬਾੜੀ ਆਧਾਰ ਤੇ ਫੂਡ ਪ੍ਰੋਸੈਸਿੰਗ ਖੇਤਰ ਦੇ ਵੱਖ-ਵੱਖ 44 ਉਦਯੋਗਾਂ ਤੇ ਸੰਸਥਾਨਾਂ ਵਿਚਕਾਰ ਕੁਲ 2069 ਕਰੋੜ ਰੁਪਏ ਦੇ ਨਿਵੇਸ਼ ਲਈ ਐਮ.ਓ.ਯੂ ਹੋਏ। ਹਰਿਆਣਾਂ ਵਿਚ ਇੰਨ੍ਹਾਂ ਉਦਯੋਗਾਂ ਦੇ ਸਥਾਪਿਤ ਹੋਣ ਨਾਲ ਲਗਭਗ 5000 ਤੋਂ ਵੱਧ ਲੋਕਾਂ ਲਈ ਰੁਜ਼ਗਾਰ ਸਿਰਜਿਤ ਹੋਵੇਗਾ। ਇਸ ਮੌਕੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨਿਵੇਸ਼ਕਾਂ ਨੂੰ ਸਾਰੀ ਸੰਭਵ ਸਹੂਲਤਾਂ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਛੇਤੀ ਹੀ ਖੇਤੀਬਾੜੀ ਕਾਰੋਬਾਰ ਅਤੇ ਫੂਡ ਪ੍ਰੋਸੈਸਿੰਗ ਨੀਤੀ, 2017 ਲਾਗੂ ਕਰੇਗੀ। ਨਵੀਂ ਦਿੱਲੀ ਵਿਚ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵੱਲੋਂ ਆਯੋਜਿਤ 3 ਦਿਨਾਂ ਵਰਡ ਫੂਡ ਇੰਡਿਆ, 2017 ਵਿਚ ਹਰਿਆਣਾ ਸੂਬੇ ਦੇ ਸੈਸ਼ਨ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਹਾਜ਼ਿਰੀ ਵਿਚ ਇਹ ਐਮ.ਓ.ਯੂ ਹੋਏ।
ਹਰਿਆਣਾ ਸਰਕਾਰ ਛੇਤੀ ਹੀ ਖੇਤੀਬਾੜੀ ਕਾਰੋਬਾਰ ਅਤੇ ਫੂਡ ਪ੍ਰੋਸੈਸਿੰਗ ਨੀਤੀ, 2017 ਲਾਗੂ ਕਰੇਗੀ : ਮੁੱਖ ਮੰਤਰੀ



