Skip to content
Independent perspectives. Global stories.
BREAKING

ਫਰਾਂਸ ਦੇ ਰਾਸ਼ਟਰਪਤੀ ਮੈਕਰੌਨ 2018 ’ਚ ਪਹਿਲੀ ਵਾਰ ਆਉਣਗੇ ਭਾਰਤ ਦੌਰੇ ’ਤੇ

Share this story

ਪੈਰਿਸ, 4 ਨਵੰਬਰ (ਪੀ.ਟੀ.)- ਫਰਾਂਸ ਦੇ ਰਾਸ਼ਟਰਪਤੀ ਇਮਨਿਊਅਲ ਮੈਕਰੌਨ ਅਗਲੇ ਸਾਲ ਦੀ ਸ਼ੁਰੂਆਤ ਵਿਚ ਕੌਮਾਂਤਰੀ ਸੌਰ ਊਰਜਾ ਸੰਮਲੇਨ ਵਿਚ ਸ਼ਿਰਕਤ ਕਰਨ ਲਈ ਭਾਰਤ ਜਾਣਗੇ। ਮੈਕਰੌਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ‘ਤੇ ਦਸਿਆ ਕਿ ਉਹ 7 ਮਈ ਨੂੰ ਰਾਸ਼ਟਰਪਤੀ ਬਨਣ ਤੋਂ ਬਾਅਦ ਪਹਿਲੀ ਵਾਰ ਭਾਰਤ ਦੌਰੇ ‘ਤੇ ਆ ਰਹੇ ਹਨ।ਇਕ ਸਮਾਚਾਰ ਏਜੰਸੀ ਨੇ ਸ਼ੁਕਰਵਾਰ ਨੂੰ ਏਸਿਲੀ ਪੈਲੇਸ ਦੇ ਹਵਾਲੇ ਤੋਂ ਦਸਿਆ, ‘ਉਹ ਇਸ ਕੌਮਾਂਤਰੀ ਸੌਰ ਊਰਜਾ ਸੰਮੇਲਨ ਨੂੰ ਲੈ ਕੇ ਆਸ਼ਾਵਾਦੀ ਹਨ, ਜਿਸ ਦਾ ਉਦੇਸ਼ ਸੌਰ ਊਰਜਾ ਦਾ ਅਧਿਕਾਰਤ ਇਸਤੇਮਾਲ ਕਰਨ ‘ਤੇ ਜ਼ੋਰ ਦੇਣਾ, ਊਰਜਾ ਪ੍ਰਣਾਲੀਆਂ ਨੂੰ ਆਧੁਨਿਕ ਬਣਾਉਣ, ਊਰਜਾ ਤਕ ਯੂਨੀਵਾਰਸਲ ਪਹੁੰਚ ਅਤੇ ਆਰਥਿਕ ਵਿਕਾਸ ਦੀ ਗਤੀ ਵਧਾਉਣ ‘ਤੇ ਹੈ।‘ ਇਸ ਕੌਮਾਂਤਰੀ ਸੌਰ ਊਰਜਾ ਸੰਮੇਲਨ ਦਾ ਆਯੋਜਨ ਜਲਵਾਯੁ ਪਰਿਵਰਤਨ ਨਾਲ ਨਜਿਠਣ ਅਤੇ ਸੌਰ ਊਰਜਾ ਦੇ ਇਸਤੇਮਾਲ ‘ਤੇ ਜ਼ੋਰ ਦੇਣ ਤੋਂ ਹੈ।

WRITTEN BY