ਜੰਮੂ- ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਮੁਖ ਮੰਤਰੀ ਨੂੰ ਪਤਰ ਲਿਖਿਆ ਹੈ ਕਿ ਜੋ ਅਖਬਾਰ ਦੇਸ਼ ਵਿਰੋਧੀ ਧਾਰਾ ਲਿਖਦੇ ਹਨ ਉਨ੍ਹਾਂ ਦਾ ਵਿਗਿਆਪਨ ਬੰਦ ਕਰ ਦਿਤਾ ਜਾਵੇਗਾ। ਇਹ ਪਤਰ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੇ ਲਿਖਿਆ ਹੈ। ਪਤਰ ‘ਚ ਲਿਖਿਆ ਹੈ ਕਿ ਉਨ੍ਹਾਂ ਅਖਬਾਰਾਂ ਦੇ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ, ਜੋ ਅਤਵਾਦ ਜਾਂ ਦੇਸ਼ ਵਿਰੋਧੀ ਤਤਾਂ ਦਾ ਗੁਣਗਾਨ ਕਰਨ ‘ਚ ਲਗਿਆ ਹੋਇਆ ਹੈ। ਪਤਰ ‘ਚ ਲਿਖਿਆ ਹੈ ਕਿ ਅਜਿਹਾ ਦੇਖਿਆ ਗਿਆ ਹੈ ਕਿ ਜੰਮੂ-ਕਸ਼ਮੀਰ ‘ਚ ਕੁਝ ਅਖਬਾਰਾਂ ਅਜਿਹੇ ਲੇਖ ਛਾਪ ਰਹੀਆਂ ਹਨ, ਜਿਨ੍ਹਾਂ ‘ਚ ਅਤਵਾਦ ਅਤੇ ਦੇਸ਼ ਵਿਰੋਧੀ ਤਤਾਂ ਨੂੰ ਹਵਾ ਦਿਤੀ ਜਾ ਰਹੀ ਹੈ। ਇਹ ਭਾਰਤੀ ਸੰਵਿਧਾਨ ਅਤੇ ਜੰਮੂ ਕਸ਼ਮੀਰ ਦੇ ਖਿਲਾਫ ਹੈ। ਅਜਿਹੇ ‘ਚ ਅਖਬਾਰਾਂ ਨੂੰ ਰਾਜ ਸਰਕਾਰ ਵਲੋਂ ਕੋਈ ਮਦਦ ਨਹੀਂ ਮਿਲਣੀ ਚਾਹੀਦੀ।
ਦੇਸ਼ ਵਿਰੋਧੀ ਲੇਖ ਲਿਖਣ ਵਾਲੇ ਅਖਬਾਰਾਂ ਨੂੰ ਨਹੀਂ ਮਿਲੇਗਾ ਇਸ਼ਤਿਹਾਰ



