Skip to content
Independent perspectives. Global stories.
BREAKING

ਰੇਲਵੇ ਫਾਟਕਾ ਨੂੰ ਮੁਕੰਮਲ ਖੁੱਲ੍ਹਾ ਰੱਖਣ ਲਈ ਸ਼ਹਿਰ ਵਾਸੀਆਂ ਨੇ ਲਗਾਇਆ ਧਰਨਾ

Share this story

ਰਾਮਪੁਰਾ ਫੂਲ, 2 ਨਵੰਬਰ (ਮਨਦੀਪ ਢੀਗਰਾ)- ਬਠਿੰਡਾ ਚੰਡੀਗੜ ਮੁੱਖ ਮਾਰਗ ’ਤੇ ਸਥਿਤ ਸਟੈਲਕੋ ਰੇਲਵੇ ਫਾਟਕਾ (ਨੰ: 117 ਬੀ/ਏ 2ਈ) ਨੂੰ ਮੁਕੰਮਲ ਬੰਦ ਕਰਨ ਤੋ ਰੋਕਣ ਲਈ ਸਹਿਰ ਵਾਸੀਆਂ ਵੱਲੋਂ ਰੇਵਲੇ ਫਾਟਕ ਖੋਲੋ ਸੰਘਰਸ਼ ਸੰਮਤੀ ਬਣਾਕੇ ਸਥਾਨਕ ਰੇਲਵੇ ਫਾਟਕਾ ਨੇੜੇ ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਤੇ ਦੋ ਘੰਟਿਆਂ ਲਈ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ। ਧਰਨੇ ਦੋਰਾਨ ਬੋਲਦਿਆਂ ਆਗੂਆਂ ਨੇ ਕਿਹਾ ਕਿ ਰੇਲਵੇ ਫਾਟਕ ਤੇ ਉਵਰ ਬ੍ਰਿਜ ਬਨਣ ਕਾਰਨ ਰੇਵਲੇ ਫਾਟਕ ਨੂੰ ਮੁਕੰਮਲ ਬੰਦ ਕੀਤਾ ਜਾ ਰਿਹਾ ਹੈ। ਜਿਸ ਨਾਲ ਰੇਲਵੇ ਫਾਟਕ ਦੇ ਨਾਲ ਕਲੋਨੀਆਂ ਚ, ਰਹਿ ਰਹੇ ਲੋਕਾ ਨੂੰ ਇੱਕ ਪਾਸੇ ਤੋ ਦੂਜੇ ਪਾਸੇ ਜਾਣ ਲਈ ਭਾਰੀ ਮੁਸਕਲਾ ਦਾ ਸਾਹਮਣਾ ਕਰਨਾ ਪਵੇਗਾ ਉਥੇ ਹੀ ਮਹਿਰਾਜ, ਫੂਲ ਟਾਂਊਨ, ਸਲਾਬਤਪੂਰਾ ਆਦਿ ਜਾਣ ਵਾਲੇ ਰਾਹਗੀਰਾਂ ਨੂੰ ਵੀ ਬੇ ਬਜਹ ਲੰਬਾ ਸਫਰ ਤੈਅ ਕਰਨਾ ਪਵੇਗਾ। ਆਗੂਆਂ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਤਰੀ ਰੇਲਵੇ ਵਿੱਚ ਕੁੱਲ 14 ਫਾਟਰ ਉਵਰਬ੍ਰਿਜ ਬਣਨ ਤੋ ਬਾਅਦ ਖੁੱਲੇ ਹਨ ਜਿਹਨਾਂ ਵਿੱਚੋ ਫਗਵਾੜਾ, ਸਰਹੰਦ, ਪਟਿਆਲਾ, ਬਰਾਨਾਲਾ ਆਦਿ ਪੰਜਾਬ ਵਿੱਚ ਹੀ ਹਨ। ਉਨ੍ਹਾਂ ਰੇਲਵੇ ਵਿਭਾਗ ਤੋ ਰੇਲਵੇ ਫਾਟਕਾ ਨੂੰ ਮੁਕੰਮਲ ਬੰਦ ਨਾ ਕਰਨ ਦੀ ਮੰਗ ਕਰਦਿਆਂ ਇੱਕ ਮੰਗ ਪੱਤਰ ਐਸ ਡੀ ਐਮ ਸੁਭਾਸ਼ ਚੰਦਰ ਖੱਟਕ ਨੂੰ ਸੋਪਿਆ। ਜਿਨ੍ਹਾਂ ਨੇ ਉਨ੍ਹਾਂ ਦੀ ਮੰਗ ਉੱਚ ਅਧਿਕਾਰੀਆਂ ਪਾਸ ਭੇਜਣ ਦੀ ਗੱਲ ਕਹੀ। ਇਸ ਮੌਕੇ ਹੋਰਨਾ ਤੋ ਇਲਾਵਾ ਕ੍ਰਿਸਨ ਮੱਕੜ, ਕੋਸਲਰ ਸੁਰਜੀਤ ਸਿੰਘ, ਅਸੋਕ ਗਾਂਧੀ, ਪਰਮਜੀਤ ਮਾਨ, ਹਰਮੀਤ ਸਿੰਘ, ਦਲਵੀਰ ਸਿੰਘ ਸਿਧੂ, ਅਮਰਿੰਦਰ ਰਾਜਾ, ਬਲਵਿੰਦਰ ਸਿੰਘ ਕੋਟੜਾ, ਮਨਦੀਪ ਢੀਗਰਾ ਆਦਿ ਸ਼ਾਮਲ ਸਨ।

WRITTEN BY