Skip to content
Independent perspectives. Global stories.
BREAKING

ਕੇਂਦਰ ਦੀ ਸਰਕਾਰ ਨੇ ਜੀ.ਐਸ.ਟੀ. ਲਗਾ ਕੇ ਲੋਕਾਂ ਦੇ ਕਾਰੋਬਾਰ ਬੰਦ ਕਵਾਏ : ਟਿੱਕਾ ਸਿੰਗਲਾ

Share this story

ਸਮਾਣਾ, 1 ਨਵੰਬਰ (ਪ੍ਰੇਮ ਵਧਵਾ)- ਲੋਕਾਂ ਨੇ ਉਤਸ਼ਾਹ ਨਾਲ ਮੋਦੀ ਸਰਕਾਰ ਨੂੰ ਚੁਣਿਆਂ ਸੀ ਕਿ ਉਨ੍ਹਾਂ ਦੀ ਕਿਸਮਤ ਬਦਲ ਜਾਵੇਗੀ ਚੰਗੇ ਦਿਨ ਆ ਜਾਣਗੇ ਪਰ ਅਜਿਹਾ ਕੁਝ ਨਹੀ ਹੋਇਆ ਸਾਰੇ ਵਪਾਰ ਮੋਦੀ ਸਰਕਾਰ ਦੇ ਸੰਕਟ ਵਿਚੋ ਗੁਜ਼ਰ ਰਹੇ ਹਨ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ਼ੋਸ਼ਲ ਮੀਡੀਆਂ ਦੇ ਹਲਕਾ ਇੰਚ: ਟਿੱਕਾ ਸਿੰਗਲਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਰੋਟੀ, ਕੱਪੜਾ ਅਤੇ ਮਕਾਨ ਤੇ ਵੱਡਾ ਹਮਲਾ ਕੀਤਾ ਹੈ ਜਿਸ ਨਾਲ ਛੋਟੇ ਕਾਰੋਬਾਰ ਖਤਮ ਹੋਣ ਕਿਨਾਰੇ ਹਨ ਆਮ ਲੋਕਾਂ ਨੁੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਬਾਵਜੂਦ ਵੀ ਬਾਜ਼ਾਰ ਵਿਹਲੇ ਪਏ ਹਨ ਉਨ੍ਹਾਂ ਕਿਹਾ ਕਿ ਮੋਦੀ ਦਾ ਵੱਡਾ ਕਾਰਨ ਪਹਿਲਾ ਕੇਂਦਰ ਸਰਕਾਰ ਵੱਲੋਂ ਬਿਨ੍ਹਾਂ ਤਿਆਰੀ ਤੋਂ ਨੋਟਬੰਦੀ ਲਾਗੂ ਕਰਨਾ ਤੇ ਉਪਰੋ ਜਲਦਬਾਜ਼ੀ ਵਿਚ ਬਿਨ੍ਹਾਂ ਜੀ. ਐਸ. ਟੀ. ਨੰਬਰ ਦਿੱਤਿਆਂ ਅਤੇ ਬਿਨ੍ਹਾ ਜਾਣਕਾਰੀ ਮਹੁੱਈਆਂ ਲਾਗੂ ਕਰਨਾ ਸਾਰੇ ਵਰਗਾਂ ਲਈ ਘਾਤਕ ਸਿੱਧ ਹੋਇਆ ਹੈ ਉਨ੍ਹਾਂ ਕਿਹਾ ਕਿ ਜੀ. ਐਸ. ਟੀ. ਹੁਣ ਤੱਕ ਦਾ ਸਭ ਤੋ ਵੱਡਾ ਕਾਲਾ ਕਾਨੂੰਨ ਸਿੱਧ ਹੋਇਆ ਹੈ ਜਿਸ ਨਾਲ ਸਾਰੇ ਕਾਰੋਬਾਰਾਂ ਵਿਚ ਗਿਰਾਵਟ ਅਤੇ ਨਿਰਾਸ਼ਾ ਪਾਈ ਜਾ ਰਹੀ ਸਰਕਾਰ ਦੇ ਇਸ ਨਾਦਰਸ਼ਾਹੀ ਫੁਰਮਾਨ ਨਾਲ ਆਮ ਜਨਤਾ ਵਿਚ ਰੋਸ ਵੱਧਦਾ ਜਾ ਰਿਹਾ ਹੈ ਹਰ ਚੀਜ਼ ਤੇ ਇਨ੍ਹਾਂ ਟੈਕਸ ਲਗਾ ਦਿੱਤਾ ਗਿਆ ਹੈ ਕਿ ਲੋਕ ਟੈਕਸ ਭਰਨ ਜਾਂ ਪਰਿਵਾਰ ਪਾਲਣ ਉਨ੍ਹਾਂ ਕਿਹਾ ਕਿ ਸਰਕਾਰ ਨੁੰ ਤਾਨਾਸ਼ਾਹੀ ਫੈਸਲੇ ਨਾ ਲੈ ਕੇ ਜਨਤਾ ਦੇ ਹਿੱਤ ਵਿਚ ਫੈਸਲੇ ਲੈਣੇ ਚਾਹੀਦੇ ਹਨ।

WRITTEN BY