Skip to content
Independent perspectives. Global stories.
BREAKING

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਸੁੰਦਰੀ ਗਰੁੱਪ ਢੱਡੇ ਦੇ ਚੇਅਰਮੈਨ ਨਾਲ ਪਲੇਠੀ ਮੀਟਿੰਗ

Share this story

ਰਾਮਪੁਰਾ ਫੂਲ, 31 ਅਕਤੂਬਰ (ਮਨਪ੍ਰੀਤ ਗਿੱਲ, ਮਨਦੀਪ ਢੀਂਗਰਾ)- ਮਾਤਾ ਸੁੰਦਰੀ ਗਰੁੱਪ ਢੱਡੇ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ ਨੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਹਨਾ ਦੇ ਭਵਿੱਖ ਪ੍ਰਤੀ ਚਿੰਤਾਂ ਜਹਿਰ ਕਰਦੇ ਹੋਏ ਉਹਨਾਂ ਖਜਾਨਾ ਮੰਤਰੀ ਦੇ ਧਿਆਨ ਵਿੱਚ ਲਿਆਦਾਂ। ਖਜ਼ਾਨਾ ਮੰਤਰੀ ਨੇ ਵਿਦਿਆਰਥਣਾਂ ਦੇ ਭਵਿੱਖ ਬਾਰੇ ਚਿੰਤਾਂ ਜਾਹਿਰ ਕਰਦਿਆ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੁਸਕਿਲਾ ਨੂੰ ਹੱਲ ਕੀਤਾ ਜਾਵੇ। ਇਸ ਮੌਕੇ ’ਤੇ ਚਮਕੌਰ ਸਿੰਘ ਸਿੱਧੂ, ਦਾਰਾ ਸਿੰਘ, ਗੁਰਤੇਜ ਸਿੰਘ ਪ੍ਰੇਮੀ, ਤਰਸੇਮ ਸਿੰਘ, ਕੋਰਾ ਸਿੰਘ, ਛਿੰਦਾ ਸਿੰਘ, ਵਕੀਲ ਸਿੰਘ ਵੀ ਹਾਜ਼ਰ ਸਨ।

WRITTEN BY