Skip to content
Independent perspectives. Global stories.
BREAKING

ਹੁਣ 7 ਦਿਨਾਂ ’ਚ ਮਿਲੇਗਾ ਪਾਸਪੋਰਟ

Share this story

ਨਵੀਂ ਦਿੱਲੀ, 29 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਸਾਲ 2016 ‘ਚ ਹੀ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਬਣਵਾਉਣ ਦੇ ਨਿਯਮਾਂ ਨੂੰ ਆਸਾਨ ਕਰ ਦਿ¤ਤਾ ਸੀ। ਇੰਨ੍ਹਾਂ ਦਸਤਾਵੇਜਾਂ ਦੀ ਹੈ ਜ਼ਰੂਰਤ ਆਨਲਾਈਨ ਅਰਜ਼ੀਦੇ ਨਾਲ-ਨਾਲ ਥੋੜ੍ਹੇ ਦਸਤਾਵੇਜਾਂ ਦੀ ਮ¤ਦਦ ਨਾਲ ਸਿਰਫ 1 ਹਫਤੇ ‘ਚ ਪਾਸਪੋਰਟ ਬਣ ਕੇ ਆ ਜਾਵੇਗਾ। ਆਨਲਾਈਨ ਅਰਜ਼ੀ ਭਰਨੇ ਸਮੇਂ ਆਧਾਰ ਕਾਰਡ, ਵੋਟਰ ਆਈ.ਡੀ. ਕਾਰਡ, ਪੈਨ ਕਾਰਡ ਅਤੇ ਅਪਰਾਧਿਕ ਰਿਕਾਰਡ ਨਾ ਹੋਣ ਦਾ ਹਲਫਨਾਮਾ ਦਰਜ ਕਰਵਾਉਣਾ ਹੋਵੇਗਾ। ਇਸ ਦੇ ਲਈ ਦਸਤਾਵੇਜਾਂ ਦੀ ਵਖਰੀ ਲਿਸਟਿੰਗ ਕਰਨੀ ਜ਼ਰੂਰੀ ਨਹੀਂ ਹੈ। ਅਰਜ਼ੀ ਦਿੰਦੇ ਹੀ ਤੁਹਾਨੂੰ ਅਗਲੇ 3 ਦਿਨਾਂ ‘ਚ ਅਪੁਆਇੰਟਮੈਂਟ ਮਿਲ ਜਾਵੇਗਾ। ਸਾਰੀ ਪ੍ਰਕਿਰਿਆ ਹੋਣ ਤੋਂ ਬਾਅਦ 7 ਦਿਨਾਂ ਦੇ ਬਾਅਦ ਤੁਹਾਨੂੰ ਪਾਸਪੋਰਟ ਮਿਲ ਜਾਵੇਗਾ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੁਤਾਬਕ, ਵਿਦੇਸ਼ ਮੰਤਰਾਲੇ ਨੇ ਅਜਿਹੀ ਵਿਵਸਥਾ ਕੀਤੀ ਜਿਸ ‘ਚ ਪਬਲਿਕ ਨੂੰ ਪਾਸਪੋਰਟ ਜਲਦ ਤੋਂ ਜਲਦ ਮਿਲ ਸਕੇ। ਇਸ ਦੇ ਲਈ ਪੁਲਿਸ ਵੈਰੀਫਿਕੇਸ਼ਨ, ਜਿਸ ‘ਚ ਸਭ ਤੋਂ ਜ਼ਿਆਦਾ ਸਮਾਂ ਲਗਦਾ ਹੈ ਉਹ ਪਾਸਪੋਰਟ ਬਣਨ ਤੋਂ ਬਾਅਦ ਕੀਤਾ ਜਾਵੇਗਾ। ਪਹਿਲਾਂ ਆਪਣਾ ਪਾਸਪੋਰਟ ਲਵੋਂ ਬਾਅਦ ‘ਚ ਪੁਲਿਸ ਵੈਰੀਫਿਕੇਸ਼ਨ ਕਰਵਾਓ। ਸਰਕਾਰ ਨੇ ਆਧਾਰ ਕਾਰਡ ਦੀ ਪ੍ਰਕਿਰਿਆ ਤੋਂ ਬਿਨੈਕਾਰ ਦੀ ਅਪਰਾਧਿਕ ਸਰਗਰਮੀਆਂ ਦੀ ਤਸਦੀਕ ਪ੍ਰਣਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਨਵੀਂ ਪ੍ਰਕਿਰਿਆ ਦੇ ਤਹਿਤ ਜੇਕਰ ਕੋਈ ਪਾਸਪੋਰਟ ਲਈ ਅਰਜ਼ੀ ਦਿੰਦਾ ਹੈ ਤਾਂ ਅਤੇ ਉਸ ਕੋਲ ਆਧਾਰ ਕਾਰਡ ਨਹੀਂ ਹੈ, ਤਾਂ ਪਹਿਲਾਂ ਉਸ ਨੂੰ ਆਧਾਰ ਕਾਰਡ ਬਣਵਾਉਣਾ ਪੈ ਸਕਦਾ ਹੈ।ਪਾਸਪੋਰਟ ਸੇਵਾ ਪੋਰਟਲ ‘ਤੇ ਖੁਦ ਨੂੰ ਰਜਿਸਟਰ ਕਰਵਾਓ। ਸਭ ਤੋਂ ਪਹਿਲਾਂ ਪਾਸਪੋਰਟ ਸੇਵਾ ਪੋਰਟਲ ਦੀ ਵੈ¤ਬਸਾਈਟ ਹਟਟਪ://ਾ.ਪੳਸਸਪੋਰਟਨਿਦੳਿ.ਗੋਵ.ਨਿ/ਨਿਦੲਣ.ਹਟਮਲ ’ਤੇ ਜਾਓ। ਪੇਜ ‘ਤੇ ਰਜਿਸਟਰ ਨਾਓ ਦੇ ਲਿੰਕ ‘ਤੇ ਕਲਿਕ ਕਰੋ ਤੇ ਰਜਿਸਟਰ ਕਰੋ। ਇਸ ‘ਚ ਆਪਣੀ ਡਿਟੇਲ ਭਰੋ। ਇਸ ਤੋਂ ਬਾਅਦ ਤੁਹਾਨੂੰ ਈ.ਮੇਲ ਆਈ.ਡੀ. ‘ਤੇ ਲਾਗ ਇਨ ਆਈ.ਡੀ. ਮਿਲ ਜਾਵੇਗੀ ਫਿਰ ਮੁੜ ਹੋਮ ਪੇਜ ‘ਤੇ ਜਾਓ।ਲਾਗ ਇਨ ਕਰੋ ਈ-ਮੇਲ ‘ਤੇ ਭੇਜੇ ਗਏ ਲਿੰਕ ਨੂੰ ਕਲਿਕ ਕਰੋ ਤੇ ਆਪਣੇ ਅਕਾਉਂਟ ਨੂੰ ਐਕਟੀਵੇਟ ਕਰੋ। ਯੂਜ਼ਰ ਆਈ.ਡੀ. ਭਰੋ ਤੇ ਫਿਰ ਪਾਸਵਰਡ ਭਰੋ। ਅਪਲਾਈ ਫਾਰ ਫਰੈਸ਼ ਪਾਸਪੋਰਟ (1ਪਪਲੇ 6ੋਰ 6ਰੲਸਹ ਫੳਸਸਪੋਰਟ) ਜਾਂ ਰੀ-ਇਸ਼ੂ ਆਫ ਪਾਸਪੋਰਟ ਲਿੰਕ ‘ਤੇ ਕਲਿਕ ਕਰੋ। ਇਸ ਤੋਂ ਬਾਅਦ ਦੋ ਪਾਰਟ ਹਨ। ਆਨਲਾਈਨ ਪਾਸਪੋਰਟ ਅਰਜ਼ੀ ਲਈ ਦੂਜੇ ਆਪਸ਼ਨ ‘ਤੇ ਕਲਿਕ ਕਰੋ।

WRITTEN BY