Skip to content
Independent perspectives. Global stories.
BREAKING

Share this story

ਬੈਂਗਲੁਰੂ, 29 ਅਕਤੂਬਰ- ਕਸ਼ਮੀਰ ਦੀ ਆਜ਼ਾਦੀ ’ਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਕਾਂਗਰਸੀ ਆਗੂ ਸ੍ਰੀ ਪੀ ਚਿਦੰਬਰਮ ਦੇ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਨੇ ਕਾਂਗਰਸ ’ਤੇ ਪਾਕਿਸਤਾਨ ਦੀ ਬੋਲੀ ਬੋਲਣ ਦਾ ਦੋਸ਼ ਲਾਇਆ ਹੈ। ਐਤਵਾਰ ਨੂੰ ਸ੍ਰੀ ਮੋਦੀ ਨੇ ਕਰਨਾਟਕ ਦੀ ਰੈਲੀ ਵਿੱਚ ਕਿਹਾ ਕਿ ਕਾਂਗਰਸੀ ਨੇਤਾ ਕਿਉਂ ਕਸ਼ਮੀਰ ਦੀ ਆਜ਼ਾਦੀ ਚਾਹੁਣ ਵਾਲਿਆਂ ਦੇ ਸੁਰ ’ਚ ਸੁਰ ਮਿਲਾ ਰਹੇ ਹਨ। ਇਹ ਸਾਡੇ ਬਹਾਦਰ ਜਵਾਨਾਂ ਦਾ ਅਪਮਾਨ ਹੈ। ਉਨ੍ਹਾਂ ਨੂੰ ਅਜਿਹਾ ਕਹਿਣ ਵਿੱਚ ਸ਼ਰਮ ਨਹੀਂ ਆ ਰਹੀ। ਕਾਂਗਰਸ ਨੂੰ ਆਪਣੇ ਇਸ ਬਿਆਨ ਦਾ ਹਰ ਪਲ ਜਵਾਬ ਦੇਣਾ ਪਵੇਗਾ। ਏਨੀ ਵਾਰੀ ਹਾਰ ਕੇ ਵੀ ਸਬਕ ਨਹੀਂ ਲਿਆ। ਜ਼ਿਕਰਯੋਗ ਹੈ ਕਿ ਕਾਂਗਰਸੀ ਨੇਤਾ ਨੇ ਸ਼ਨਿੱਚਰਵਾਰ ਨੂੰ ਗੁਜਰਾਤ ਦੇ ਰਾਜਕੋਟ ਵਿਖੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ‘ਜਦ ਜੰਮੂ-ਕਸ਼ਮੀਰ ਦੇ ਲੋਕ ਆਜ਼ਾਦੀ ਦੇ ਬਾਰੇ ਗੱਲ ਕਰਦੇ ਹਨ ਤਾਂ ਵਾਸਤਵ ’ਚ ਉਨ੍ਹਾਂ ਦੀ ਚਾਹਤ ਆਟੋਨਾਮੀ ਹੁੰਦੀ ਹੈ।’ ਮੋਦੀ ਨੇ ਕਿਹਾ ‘ਕਾਂਗਰਸੀ ਨੇਤਾ ਦੇ ਕਸ਼ਮੀਰ ’ਤੇ ਦਿੱਤੇ ਬਿਆਨ ਤੋਂ ਇਹ ਸਾਫ ਹੁੰਦਾ ਹੈ ਕਿ ਫੌਜ ਦੀ ਬਹਾਦਰੀ ਅਤੇ ਸਰਜੀਕਲ ਸਟਰਾਈਕ ’ਤੇ ਉਨ੍ਹਾਂ ਦੀ ਪਾਰਟੀ ਕੀ ਸੋਚਦੀ ਹੈ। ਕਾਂਗਰਸੀ ਲੀਡਰ ਉਨ੍ਹਾਂ ਲੋਕਾਂ ਦੀ ਆਵਾਜ਼ ਨੂੰ ਕਿਉਂ ਉਠਾ ਰਹੇ ਹਨ ਜੋ ਕਸ਼ਮੀਰ ਵਿੱਚ ਆਜ਼ਾਦੀ ਚਾਹੁੰਦੇ ਹਨ। ਕਿ ਉਨ੍ਹਾਂ ਨੂੰ ਅਜਿਹਾ ਕਰਨ ਵਿੱਚ ਸ਼ਰਮ ਨਹੀਂ ਆ ਆ ਰਹੀ।

WRITTEN BY