ਤਪਾ ਮੰਡੀ, 24 ਦਸੰਬਰ (ਮਨਪ੍ਰੀਤ, ਖੁਸ਼ਦੀਪ)-ਤਪਾ ਪੁਲਿਸ ਨੇ ਇੱਕ ਖੰਡ ਵਪਾਰੀ ਦੇ ਗੁਦਾਮ ‘ਚੋਂ ਚੋਰੀ ਹੋਈਆਂ 30 ਖੰਡ ਦੀਆਂ ਬੋਰੀਆਂ ਸਮੇਤ ਦੁਕਾਨ ਦੇ ਮੁਲਾਜ਼ਮ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਮੁਖੀ ਮਲਕੀਤ ਸਿੰਘ ਚੀਮਾ ਅਨੁਸਾਰ ਖੰਡ ਵਪਾਰੀ ਅਤੁਲ ਸਿੰਗਲਾ ਨੇ ਪੁਲਿਸ ਪਾਸ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੇ ਰੂਪ ਚੰਦ ਰੋਡ ਸਥਿਤ ਗੁਦਾਮ ‘ਚੋਂ 30 ਗੱਟੇ ਖੰਡ ਦੇ ਚੋਰੀ ਹੋ ਗਏ ਹਨ ਤਾਂ ਪੁਲਿਸ ਨੇ ਨਾਕਾਬੰਦੀ ਦੌਰਾਨ ਦੁਕਾਨ ਦੇ ਇੱਕ ਮੁਲਾਜ਼ਮ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਤੇ ਮੰਨਿਆ ਕਿ ਉਸ ਨੇ ਹੀ ਉਕਤ ਖੰਡ ਦੀਆਂ ਜਿਨ੍ਹਾਂ ਨੂੰ ਤਪਾ ਪੁਲਿਸ ਨੇ ਕਥਿਤ ਦੋਸੀ ਅਜੈ ਕੁਮਾਰ ਪੁੱਤਰ ਦੇਵੀ ਲਾਲ ਵਾਸੀ ਤਪਾ ਗਲੀ ਨੰਬਰ 8 ਨੂੰਂ ਕਾਬੂ ਕਰਕੇ ਚੋਰੀ ਕੀਤੀਆਂ ਖੰਡ ਦੀਆਂ ਬੋਰੀਆਂ ਘਰੋਂ ਬਰਾਮਦ ਕਰ ਲਈਆਂ, ਜਦਕਿ ਦੂਸਰਾ ਸਾਥੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਇਸ ਕਾਮਯਾਬੀ ਤੋਂ ਬਾਅਦ ਦੁਕਾਨਾਂ ‘ਤੇ ਕੰਮ ਕਰਦਿਆਂ ਕਰਿੰਦਿਆਂ ਵਿੱਚ ਭਾਰੀ ਹਲਚਲ ਹੈ ਕਿਉਂਕਿ ਉਕਤ ਵੱਲੋਂ ਕਈ ਹੋਰ ਵਿਅਕਤੀਆਂ ਦੇ ਵੀ ਨਾਂਅ ਮਾਮਲੇ ‘ਚ ਆਉਣ ਦੀ ਸੰਭਾਵਨਾ ਬਣ ਗਈ ਹੈ।