Skip to content
Independent perspectives. Global stories.
BREAKING

ਪ੍ਰੋ. ਅੱਛਰੂ ਸਿੰਘ ਦੀ ਨਿਬੰਧ ਪੁਸਤਕ ‘ਚਾਨਣ ਭਰੀ ਚੰਗੇਰ’ ਰਿਲੀਜ਼

Share this story

ਪਟਿਆਲਾ, 29 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਲੇਖਕ ਪ੍ਰੋ. ਅੱਛਰੂ ਸਿੰਘ ਦੀ ਨਿਬੰਧਾਂ ਦੀ ਨਵੀਂ ਪੁਸਤਕ ‘ਚਾਨਣ ਭਰੀ ਚੰਗੇਰ’ ਇੱਥੇ ਹੋਏ ਇੱਕ ਵਿਸ਼ੇਸ਼ ਸਮਾਗਮ ਦੁਰਾਨ ਉਹਨਾਂ ਦੇ ਮਾਣ-ਮੱਤੇ ਸਾਬਕਾ ਵਿਦਿਆਰਥੀਆਂ ਨੇ ਸਾਂਝੇ ਤੌਰ ਤੇ ਰਿਲੀਜ ਕੀਤੀ। ਸ੍ਰ. ਹਰਜੀਤ ਸਿੰਘ ਖਾਲਸਾ, ਐਡੀਸ਼ਨਲ ਸੈਸ਼ਨ ਜੱਜ ਨੇ ਕਿਹਾ ਕਿ ਸਾਡੇ ਪ੍ਰੌਫੈਸਰ ਸਾਹਿਬ ਦੁਆਰਾ ਨਾ ਕੇਵਲ ਪੰਜਾਬੀ ਮਾਂ ਬੋਲੀ ਦੀ ਰੱਜਵੀਂ ਸੇਵਾ ਕੀਤੀ ਜਾ ਰਹੀ ਹੈ ਬਲਕਿ ਜਿਸ ਤਰ੍ਹਾਂ ਦਾ ਸਾਹਿਤ ਉਹ ਰਚ ਰਹੇ ਹਨ, ਉਹ ਸਾਡੇ ਸਾਰਿਆਂ ਨੂੰ ਪ੍ਰੇਰਨਾ ਅਤੇ ਉਤਸ਼ਾਹ ਦੇਣ ਵਾਲਾ ਹੈ। ਸ੍ਰ. ਰਣਦੀਪ ਸਿੰਘ ਆਹਲੂਵਾਲੀਆ, ਡਿਪਟੀ ਡਾਇਰੈਕਟਰ, ਪਬਲਿਕ ਰਿਲੇਸ਼ਨਜ, ਪੰਜਾਬ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਕਿ ਉਹ ਅੱਜ ਆਪਣੇ ਅਧਿਆਪਕ ਦੀ ਲਿਖੀ ਪੁਸਤਕ ਰਿਲੀਜ ਕਰ ਰਹੇ ਹਨ । ਉਹਨਾਂ ਕਿਹਾ ਪ੍ਰੋ. ਅੱਛਰੂ ਸਿੰਘ ਜੀ ਹਮੇਸ਼ਾ ਹੀ ਉਸਾਰੂ ਗਿਆਨ ਅਤੇ ਅਗਵਾਈ ਦਿੰਦੇ ਰਹੇ ਹਨ। ਸ੍ਰ. ਜਸਦੇਵ ਸਿੰਘ ਸਿੱਧੂ, ਐਸ.ਪੀ., ਪੰਜਾਬ ਪੁਲਿਸ, ਨੇ ਆਪਣੀ ਮੁਬਾਰਕ ਪੇਸ਼ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਜੀਵਨ ਵਿੱਚ ਜੋ ਯੋਗਦਾਨ ਪ੍ਰੋ. ਅੱਛਰੂ ਸਿੰਘ ਜੀ ਦਾ ਹੈ ਉਸ ਲਈ ਉਹ ਸਦਾ ਉਹਨਾਂ ਨੂੰ ਨਮਨ ਕਰਦੇ ਹਨ ਅਤੇ ਪੰਜਾਬੀ ਸਾਹਿਤ ਲਈ ਉਹਨਾਂ ਦੁਆਰਾ ਪਾਇਆ ਜਾ ਰਿਹਾ ਯੋਗਦਾਨ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਸੀਨੀਅਰ ਐਡਵੋਕੇਟ ਬਿਮਲਜੀਤ ਸਿੰਘ ਵਾਲੀਆ ਨੇ ਬਹੁਤ ਫਖਰ ਨਾਲ ਕਿਹਾ ਕਿ ਕਿ ਕਿਸੇ ਲਿਖਾਰੀ ਦੁਆਰਾ 65 ਕਿਤਾਬਾਂ ਲਿਖੀਆਂ ਜਾਣੀਆਂ ਕੋਈ ਨਿੱਕੀ ਗੱਲ ਨਹੀਂ ਅਤੇ ਉਹ ਭਾਗਾਂ ਵਾਲੇ ਹਨ ਕਿ ਉਹ ਪ੍ਰੋ. ਅੱਛਰੂ ਸਿੰਘ ਦੇ ਵਿਦਿਆਰਥੀ ਰਹੇ ਹਨ। ਪ੍ਰੋ. ਅੱਛਰੂ ਸਿੰਘ ਦੇ ਬੇਟੇ ਅਤੇ ਵਿਦਿਆਰਥੀ ਡਾ. ਧਰਮਿੰਦਰ ਸਿੰਘ ਉ¤ਭਾ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੀ ਸਾਰੇ ਪਰਿਵਾਰ ਦੇ ਪ੍ਰੇਰਨਾ ਸਰੋਤ ਹਨ ਅਤੇ ਉਹ ਦਿਨ-ਰਾਤ ਲਿਖਣ ਕਾਰਜ ਵਿੱਚ ਹੀ ਜੁਟੇ ਹੋਏ ਹਨ। ਉਹਨਾਂ ਦੀ ਮਨਸ਼ਾ ਹੈ ਕਿ ਉਹ ਘੱਟ-ਤੋਂ ਘੱਟ 100 ਪੁਸਤਕਾਂ ਮਾਂ ਬੋਲੀ ਦੀ ਗੋਦ ਵਿੱਚ ਪਾਉਣ। ਉਹਨਾਂ ਇਹ ਵੀ ਦੱਸਿਆ ਕਿ ਉਹ ਹੁਣ ਤੱਕ ਅਨੇਕਾਂ ਅੰਗਰੇਜ਼ੀ ਪੁਸਤਕਾਂ ਦਾ ਪੰਜਾਬੀ ਅਨੁਵਾਦ ਵੀ ਕਰ ਚੁੱਕੇ ਹਨ। ਪ੍ਰੋ. ਅੱਛਰੂ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਭ ਤੋਂ ਵੱਡੀ ਸੰਪਤੀ ਉਹਨਾਂ ਦੇ ਵਿਦਿਆਰਥੀ ਹਨ ਅਤੇ ਅੱਜ ਉਹ ਆਪਣੀ ਪੁਸਤਕ ਆਪਣੇ ਕਾਬਿਲ ਵਿਦਿਆਰਥੀਆਂ ਤੋਂ ਰਿਲੀਜ ਕਰਵਾਕੇ ਜੋ ਖੁਸ਼ੀ ਮਹਿਸੂਸ ਕਰ ਰਹੇ ਹਨ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦੱਸਿਆ ਕਿ ਉਹਨਾਂ ਦੀ ਇਸ ਪੁਸਤਕ ਵਿਚ 27 ਨਿਬੰਧ ਹਨ ਜੋ ਸਾਡੇ ਰੋਜ਼ਾਨਾ ਜੀਵਨ ਦੇ ਕਿਸੇ ਨਾ ਕਿਸੇ ਅਹਿਮ ਪਹਿਲੂ ਨਾਲ ਸੰਬੰਧ ਰੱਖਦੇ ਹਨ ਅਤੇ ਇਹਨਾਂ ਦੀ ਚੋਣ ਦਾ ਅਧਾਰ ਵੀ ਇਨ੍ਹਾਂ ਦੀ ਸਾਡੇ ਜੀਵਨ ਵਿੱਚ ਪ੍ਰਸੰਗਿਕਤਾ ਬਣੀ ਹੈ। ਇਸ ਮੌਕੇ ਤੇ ਪ੍ਰੋ. ਅਛਰੂ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ, ਸ੍ਰ. ਮਨਜੀਤ ਸਿੰਘ, ਸ੍ਰ. ਰਵਿੰਦਰ ਸਿੰਘ ਰਵੀ, ਡਾ. ਪਰਮਿੰਦਰ ਕੌਰ ਕਰਾਂਤੀ ਅਤੇ ਡਾ. ਸਵਰਨਜੀਤ ਕੌਰ ਉ¤ਭਾ ਵੀ ਹਾਜਰ ਸਨ।

WRITTEN BY