Skip to content
Independent perspectives. Global stories.
BREAKING

ਇੰਡੀਆ ਬੁਕ ਆਫ ਰੀਕਾਰਡਜ਼ ਨਵੀਂ ਦਿੱਲੀ ਵੱਲੋਂ ਡਾ. ਅਲੱਗ ਦਾ ਸ਼ਾਨਦਾਰ ਸਨਮਾਨ 12 ਨੂੰ

Share this story

ਲੁਧਿਆਣਾ, 28 ਅਕਤੂਬਰ- ਪ੍ਰਸਿੱਧ ਵਿਦਵਾਨ, ਗੁਰਮੁਖ ਲੇਖਕ ਅਤੇ ਅੰਤਰਰਾਸ਼ਟਰੀ ਪੱਧਰ ਦੀ ਉਘੀ ਸ਼ਖਸੀਅਤ ਡਾ. ਸਰੂਪ ਸਿੰਘ ਅਲੱਗ ਨੂੰ ਇੰਡੀਆ ਬੁਕ ਆਫ ਰੀਕਾਰਡਜ਼ ਦੇ ਮੈਗਾ ਈਵੰਟ ਵਿੱਚ 12 ਨਵੰਬਰ 2017 ਨੂੰ ਸ੍ਰੀ ਫੋਰਟ ਆਡੀਟੋਰੀਅਮ, ਨਵੀਂ ਦਿੱਲੀ ਵਿਖੇ ਸਨਮਾਨਤ ਕੀਤਾ ਜਾ ਰਿਹਾ ਹੈ।
‘ਇੰਡੀਅਨ ਰੀਕਾਰਡਜ਼ ਹੋਲਡਰਜ ਐਟ ਵਰਲਡ ਸਟੇਜ’ ਦੀ ਛਤਰ ਛਾਇਆ ਹੇਠ ਇਹ ਐਵਾਰਡ ਡਾ. ਅਲੱਗ ਨੂੰ ਉਨ੍ਹਾਂ ਦੀਆਂ ਨਾਮਵਰ ਪ੍ਰਾਪਤੀਆਂ ਦੀ ਸ਼ਲਾਘਾ ਵਿੱਚ ਦਿੱਤਾ ਜਾ ਰਿਹਾ ਹੈ। ਇੰਡੀਆ ਬੁਕ ਆਫ ਰੀਕਾਰਡਜ਼ ਵੱਲੋਂ ਡਾ. ਅਲੱਗ ਦੀਆਂ ਮਾਨਵਤਾ ਪ੍ਰਤੀ ਬੇਲਾਗ ਤੇ ਨਿਸ਼ਕਾਮ ਸੇਵਾਵਾਂ ਦੀ ਬਦੌਲਤ ਸਮੇਂ-ਸਮੇਂ ’ਤੇ ਉਨ੍ਹਾਂ ਨੂੰ ਸਨਮਾਨਿਤ ਪਤਰਾਂ ਦੁਆਰਾ ਵਿਸ਼ੇਸ਼ ਉਪਮਾ ਪਹਿਲੇ ਵੀ ਕੀਤੀ ਜਾ ਚੁੱਕੀ ਹੈ। ਡਾ. ਅਲੱਗ ਦਾ ਇਹ ਪ੍ਰਤਿਸ਼ਠਾਜਨਕ ਸਨਮਾਨ ਸਾਰੇ ਪੰਜਾਬੀਆਂ, ਲੇਖਕਾਂ ਅਤੇ ਮਾਨਵ ਹਿਤਕਾਰੀ ਸੋਚ ਰੱਖਣ ਵਾਲਿਆਂ ਦਾ ਸਾਂਝਾ ਸਨਮਾਨ ਹੋਵੇਗਾ ਜਿਸ ਦੀ ਹਰ ਕੋਈ ਸ਼ਲਾਘਾ ਕਰਦਾ ਹੈ।

WRITTEN BY