Skip to content
Independent perspectives. Global stories.
BREAKING

ਕੈਟੇਲੋਨੀਆ ਦੀ ਪਾਰਲੀਮੈਂਟ ਵੱਲੋਂ ਸਪੇਨ ਤੋਂ ਵੱਖ ਹੋਣ ਦਾ ਪ੍ਰਸਤਾਵ ਪਾਸ

Share this story

ਜਸ਼ਨ ਮਨਾਉਣ ਸੜਕਾਂ ’ਤੇ ਉਤਰੇ ਲੋਕ

ਬਾਰਸੀਲੋਨਾ/ਮੈਡਰਿਡ, 27 ਅਕਤੂਬਰ- ਕੈਟੇਲੋਨੀਆ ਦੀ ਸੰਸਦ ਨੇ ਸ਼ੁਕਰਵਾਰ ਨੂੰ ਸਪੇਨ ਤੋਂ ਆਜ਼ਾਦੀ ਅਤੇ ਖੁਦ ਦੇ ਇਕ ਰਿਪਬਲਿਕ ਦੇ ਤੌਰ ‘ਤੇ ਹੋਂਦ ‘ਚ ਆਉਣ ਦਾ ਐਲਾਨ ਕਰਦੇ ਹੋਏ ਇਸ ਨਾਲ ਜੁੜੇ ਪ੍ਰਸਤਾਵ ਨੂੰ ਪਾਸ ਕਰ ਦਿਤਾ।ਆਜ਼ਾਦੀ ਦੇ ਐਲਾਨ ਵਾਲੇ ਪ੍ਰਸਤਾਵ ਦੇ ਪਖ ‘ਚ 70 ਵੋਟਾਂ ਪਈਆਂ, ਜਦੋਂ ਕਿ ਵਿਰੋਧੀ ਧਿਰ ‘ਚ 10 ਵੋਟਾਂ ਪਈਆਂ। ਦੋ ਮੈਂਬਰ ਵੋਟਿੰਗ ‘ਚ ਗੈਰ ਹਾਜ਼ਰ ਰਹੇ। ਕੈਟੇਲੋਨੀਆ ਦੀ 135 ਮੈਂਬਰੀ ਸੰਸਦ ‘ਚ ਵੋਟਿੰਗ ਤੋਂ ਪਹਿਲਾਂ ਵਿਰੋਧੀ ਸੰਸਦ ਮੈਂਬਰ ਵਾਕ ਆਊਟ ਕਰ ਗਏ।ਵਿਰੋਧੀ ਧਿਰ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਇਸ ਐਲਾਨ ਨੂੰ ਸਪੇਨ ਅਤੇ ਵਿਦੇਸ਼ ਤੋਂ ਅਧਿਕਾਰਤ ਮਾਨਤਾ ਮਿਲਣ ਦੀ ਸੰਭਾਵਨਾ ਨਹੀਂ ਹੈ।ਦੂਸਰੇ ਪਾਸੇ ਸਪੇਨ ਦੀ ਪਾਰਲੀਮੈਂਟ ਨੇ ਪ੍ਰਧਾਨ ਮੰਤਰੀ ਸ੍ਰੀ ਮਾਰੀਨੋ ਰਜ਼ੋਏ ਦੀ ਸਰਕਾਰ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਕੈਟਾਲੋਨੀਆ ਦਾ ਰਾਜ ਪ੍ਰਬੰਧ ਸਿੱਧੇ ਤੌਰ ’ਤੇ ਮੈਡਰਿਡ ਤੋਂ ਚਲਾਵੇ। ਓਧਰ ਦੂਜੇ ਪਾਸੇ ਸਪੇਨ ਤੋਂ ਕੈਟੇਲੋਨੀਆ ਦੇ ਵਖ ਹੋਣ ਦੇ ਐਲਾਨ ਤੋਂ ਬਾਅਦ ਲੋਕਾਂ ‘ਚ ਖੁਸ਼ੀ ਦੀ ਲਹਿਰ ਹੈ ਅਤੇ ਲੋਕ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਲਈ ਸੜਕਾਂ ‘ਤੇ ਉਤਰ ਆਏ ਹਨ। ਲੋਕ ਸੜਕਾਂ ‘ਤੇ ਆ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ, ਨਚ ਗਾ ਰਹੇ ਹਨ।

WRITTEN BY