ਬਰਨਾਲਾ, 26 ਅਕਤੂਬਰ- ਬਰਨਾਲਾ ਵਾਸੀਆਂ ਦੀ ਲੰਮੇਂ ਦੀ ਧਨੌਲਾ ਰੋਡ ਅੰਡਰਬ੍ਰਿਜ ਦੀ ਲਟਕਦੀ ਮੰਗ ਦੀ ਉਸਾਰੀ ਦੇ ਕੰਮ ਦੇ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੋਰੀ ਅਤੇ ਕੇਵਲ ਸਿੰਘ ਢਿਲੋਂ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਨੇ ਅਜ ਕਰਵਾਈ । ਜਿਕਰਯੋਗ ਹੈ ਕਿ ਇਸ ਰੇਲਵੇ ਅੰਡਰਬ੍ਰਿਜ ਦਾ ਨੀਂਹ ਪਥਰ ਪਿਛਲੀ ਸਰਕਾਰ ਸਮੇਂ ਜਨਵਰੀ 2016 ਵਿਚ ਰਖਿਆ ਗਿਆ ਸੀ।ਟੈਂਡਰ ਮਿਤੀ 21 ਅਕਤੂਬਰ 2016 ਨੂੰ ਹੋਏ ਸਨ ਅਤੇ ਕੰਮ ਇਕ ਸਾਲ ਵਿਚ ਪੂਰਾ ਹੋਣਾ ਸੀ। ਪਰ ਅਜੇ ਤਕ ਕੰਮ ਦੀ ਸ਼ੁਰੂਆਤ ਨਹੀਂ ਹੋ ਸਕੀ ਸੀ। ਪਰ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਨਣ ਤੋਂ ਬਾਦ ਕੇਵਲ ਸਿੰਘ ਢਿਲੋਂ ਨੇ ਉਚੇਚੇ ਯਤਨ ਕਰਕੇ ਜਿਥੇ ਧਨੌਲਾ ਰੋਡ ਲਈ ਫੰਡ ਮਨਜੂਰ ਕਰਵਾਏ ਗਏ, ਉਥੇ ਅਜ 4 ਕਰੋੜ 19 ਲਖ ਦੀ ਲਾਗਤ ਨਾਲ ਬਨਣ ਵਾਲੇ ਇਸ ਅੰਦਰ ਬ੍ਰਿਜ ਦੀ ਸ਼ੁਰੂਆਤ ਕੀਤੀ ਗਈ। ਢਿਲੋਂ ਨੇ ਕਿਹਾ ਕਿ ਬਰਨਾਲਾ ਸ਼ਹਿਰ ਅਨੇਕਾਂ ਸਮਸਿਆਵਾਂ ਨਾਲ ਜੂਝ ਰਿਹਾ ਹੈ, ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਸ਼ਹਿਰ ਵਾਸੀਆਂ ਲਈ ਖੁਸੀ ਦੀ ਗਲ ਹੈ ਕਿ ਜੋ ਅਸ਼ੀਂ ਕਹਿੰਦੇ ਹਾਂ ਉਹ ਕਰਕੇ ਦਿਖਾਉਦੇਂ ਹਾਂ, ਜਿਵੇਂ ਬਰਨਾਲਾ ਨੂੰ ਪੰਜਾਬ ਦਾ ਜਿਲਾ ੇਬਣਾਇਆ ਹੈ ਅਤੇ ਹੁਣ ਉਸ ਨੂੰ ਪੰਜਾਬ ਦਾ ਨ:ੰ 1 ਜ਼ਿਲ੍ਹਾ ਬਨਾਉਣ ਵਿਚ ਕੋਈ ਕਸਰ ਨਹੀਂ ਛਡਾਂਗੇ। ਬਰਨਾਲਾ ਦੀਆਂ ਸਮਸਿਆਵਾਂ ਨੂੰ ਇਕ ਇਕ ਕਰਕੇ ਹਲ ਕੀਤਾ ਜਾਵੇਗਾ ਅਤੇ ਤੁਹਾਨੂੰ ਕੰਮ ਹੋਇਆ ਦਿਖੇਗਾ ਅਤੇ ਪਿਛਲੀ ਸਰਕਾਰ ਦੇ 200 ਕਰੋੜ ਵਾਂਗੂ ਲਾਰੇ ਅਤੇ ਲਾਲੀ ਪੌਪ ਨਾਲ ਨਹੀਂ ਸਾਰਿਆ ਜਾਵੇਗਾ। ਬਰਨਾਲਾ ਨੂੰ ਕੂੜਾ ਮੁਕਤ ਅਤੇ ਬੇਆਸਰਾ ਪਸੂ ਮੁਕਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਅਤੇ ਕੇਵਲ ਸਿੰਘ ਢਿੱਲੋਂ ਨੇ ਕਰਵਾਇਆ ਧਨੌਲਾ ਰੋਡ ਅੰਡਰਬ੍ਰਿਜ ਦਾ ਕੰਮ ਸ਼ੁਰੂ



