ਫਰੀਦਕੋਟ, 26 ਅਕਤੂਬਰ (ਗੁਰਜੀਤ ਰੋਮਾਣਾ)- ਪਿਛਲੇ 10 ਸਾਲਾਂ ਆਪਣੇ ਜੰਗਲ ਰਾਜ ਦੌਰਾਨ ਪੰਜਾਬ ਦੀ ਜਨਤਾ ਦੀ ਦੋਹੀ ਹੱਥੀ ਲੁੱਟ ਕਰਨ ਵਾਲੇ ਲੋਕਾਂ ਦੀਆਂ ਜ਼ਮੀਨਾਂ, ਮਕਾਨਾਂ ਤੇ ਦੁਕਾਨਾਂ ਉਪਰ ਧਕੇ ਨਾਲ ਕਬਜੇ ਕਰਨ ਵਾਲੇ, ਪੰਜਾਬ ਅੰਦਰ ਹੋਈ ਹਰ ਚੋਣ ਨੂੰ ਡੰਡੇ ਦੇ ਜੋਰ ਨਾਲ ਲੁਟ ਕੇ ਲੋਕਤੰਤਰ ਦਾ ਘਾਣ ਕਰਨ ਵਾਲੇ, ਪੰਜਾਬ ਨੂੰ ਆਰਥਿਕ ਤੌਰ ’ਤੇ ਤਬਾਹ ਕਰਕੇ ਬਰਬਾਦੀ ਦੇ ਕੰਢੇ ਪਹੁਚਾਉਣ ਵਾਲੇ, ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਜਾਲ ਵਿਚ ਫਸਾ ਕੇ ਉਹਨਾਂ ਦਾ ਭਵਿੱਖ ਤਬਾਹ ਕਰਨ ਵਾਲੇ, ਰੇਤਾ ਬਜਰੀ, ਕੇਬਲ ਨੈਟਵਰਕ, ਟ੍ਰਾਸਪੋਰਟ ਅਤੇ ਸ਼ਰਾਬ ਦੇ ਕਾਰੋਬਾਰ ਉਪਰ ਮੁਕੰਮਲ ਕਬਜਾ ਕਰਕੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਪਤਾ ਨਹੀ ਅਜ ਕਿਸ ਮੂੰਹ ਨਾਲ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਲਈ ਹੋਛੇ ਹਥਕੰਡੇ ਅਪਣਾ ਰਹੇ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਆਗੂ ਡਾ ਜਾਗੀਰ ਸਿੰਘ ਸੂਬਾ ਸਕਤਰ ਕਾਂਗਰਸ ਪਾਰਟੀ ਪੰਜਾਬ ਨੇ ਕਰਦਿਆਂ ਕਿਹਾ ਕਿ ਫਰੀਦਕੋਟ ਦੇ ਵਿਧਾਇਕ ਅਤੇ ਮਾਲਵੇ ਦੀ ਰਾਜਨੀਤੀ ਦੇ ਨਿਧੜਕ ਜਰਨੈਲ ਕੁਸ਼ਲਦੀਪ ਸਿੰਘ ਢਿਲੋ ਦੀ ਇਲਾਕੇ ਅੰਦਰ ਹੋਈ ਚੜਤ ਵੇਖ ਕੇ ਵਿਰੋਧੀ ਪਾਰਟੀਆਂ ਦੇ ਆਗੂ ਬੁਰੀ ਤਰਾਂ ਬੁਖਲਾਏ ਹੋਏ ਹਨ ਕਿਉਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਤੋ ਬਾਅਦ ਗੁਰਦਾਸਪੁਰ ਦੀ ਹੋਈ ਉਪਚੋਣ ਨੇ ਅਕਾਲੀਆਂ ਦਾ ਲਕ ਤੋੜ ਕੇ ਰਖ ਦਿਤਾ ਹੈ ਹੁਣ ਅਕਾਲੀ ਸਤਾ ਤੋ ਬਿਨਾਂ ਇਸ ਤਰਾਂ ਤੜਪ ਰਹੇ ਹਨ ਜਿਸ ਤਰਾਂ ਪਾਣੀ ਤੋ ਬਿਨਾਂ ਮਛੀ ਤੜਦਪੀ ਹੈ।ਉਨ੍ਹਾਂ ਕਿਹਾ ਕਿ ਜੇਕਰ 10 ਸਾਲਾਂ ਦੇ ਰਾਜਭਾਗ ਦੌਰਾਨ ਕੋਈ ਇਕ ਕੰਮ ਵੀ ਚੰਗਾ ਕੀਤਾ ਹੁੰਦਾ ਤਾਂ ਪੰਜਾਬ ਦੀ ਜਨਤਾ ਇਹਨਾਂ ਦਾ ਇੰਨਾਂ ਬੁਰਾ ਹਸ਼ਰ ਨਾ ਕਰਦੀ।ਉਨ੍ਹਾਂ ਕਿਹਾ ਕਿ ਤੀਸਰੇ ਨੰਬਰ ਤੇ ਆਉੇਣ ਵਾਲੇ ਅੱਜ ਵਿਧਾਇਕ ਤੇ ਦੋਸ਼ ਲਾਉਣ ਵਾਲੇ ਚੰਦ ਤੇ ਥੁਕ ਰਹੇ ਹਨ, ਜੋ ਉਲਟਾ ਚੋਰ ਕੋਤਵਾਲ ਕੋ ਡਾਟੇ ਦੀ ਕਹਾਵਤ ਨੂੰ ਸਿਧ ਕਰਨ ’ਤੇ ਲਗੇ ਹੋਏ ਹਨ।ਉਨ੍ਹਾਂ ਨੂੰ ਹਾਈਕੋਰਟ ਦੀ ਬਜਾਏ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ ਤਾਂ ਜੋ ਇਹਨਾਂ ਵਲੋ ਲਾਏ ਜਾ ਰਹੇ ਝੂਠੇ ਦੋਸ਼ਾਂ ਦੀ ਸਚਾਈ ਲੋਕਾ ਸਾਹਮਣੇ ਆ ਸਕੇ। ਪਰ ਇਹ ਅਕਾਲੀ ਆਗੂ ਨਾ ਹੀ ਹਾਈਕੋਰਟ ਜਾਣਗੇ ਅਤੇ ਨਾ ਹੀ ਸੁਪਰੀਮ ਕੋਰਟ ਜਾਣਗੇ ਕਿਉਕਿ ਇਨ੍ਹਾਂ ਨੂੰ ਪਤਾ ਹੈ ਕਿ ਇਨ੍ਹਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਵਿਚ ਕੋਈਸਚਾਈ ਨਹੀਂ ਹੈ। ਇਸ ਮੌਕੇ ਉਹਨਾਂ ਦੇ ਨਾਲ ਜਸਵੰਤ ਸਿੰਘ ਕੁਲ ਮੀਤ ਪ੍ਰਧਾਨ ਜਿਲਾ ਕਾਂਗਰਸ, ਹਰਮੇਸ਼ ਸਿੰਘ ਸੋਢੀ, ਜਗਦੇਵ ਸਿੰਘ ਧੀਮਾਨ, ਦੋਨੋ ਕੋਸਲਰ, ਪ੍ਰੀਤ ਪਾਲ ਸਿੰਘ ਭੰਡਾਰੀ ਜਰਨਲ ਸੈਕਟਰੀ,ਡਾ ਕੁਲਦੀਪ ਸਿੰਘ ਪਖੀ ਮੀਤ ਪ੍ਰਧਾਨ, ਸਰਬਜੀਤ ਸਿੰਘ ਸ਼ੇਰਪੁਰੀ, ਗੁਰਵਿੰਦਰ ਸਿੰਘ ਭੁਲਰ ਬਲਾਕ ਪ੍ਰਧਾਨ ਸੇਵਾਦਲ ਸ਼ਹਿਰੀ, ਬਲਜਿੰਦਰ ਸਿੰਘ ਬਾਈ ਪ੍ਰੇਮ ਕੁਮਾਰ ਤੋ ਇਲਾਵਾ ਡਾ ਰੇਸ਼ਮ ਸਿੰਘ ਬਾਹੀਆਂ ਜਿਲਾ ਪ੍ਰਧਾਨ ਕਾਂਗਰਸ ਸੇਵਾਦਲ ਵੀ ਮੌਜੂਦ ਸਨ।
ਅਕਾਲੀ ਸੱਤਾ ਤੋਂ ਬਿਨਾਂ ਇਸ ਤਰ੍ਹਾਂ ਤੜਫ ਰਹੇ ਨੇ ਜਿਵੇਂ ਪਾਣੀ ਤੋਂ ਬਿਨਾ ਮੱਛੀ : ਡਾ. ਜਾਗੀਰ ਸਿੰਘ



