Skip to content
Independent perspectives. Global stories.
BREAKING

ਅਨਮੋਲ ਧਾਰਮਿਕ ਇਤਿਹਾਸ, ਅਮੀਰ ਵਿਰਸਾ ਅਤੇ ਸਭਿਆਚਾਰ ਸੰਭਾਲਣ ਲਈ ਧਾਰਮਿਕ ਸਮਾਰੋਹ ਢੁੱਕਵਾ ਉਪਰਾਲਾ-ਸਪੀਕਰ ਰਾਣਾ ਕੇ.ਪੀ. ਸਿੰਘ।

Share this story

ਭਰਤਗੜ੍ਹ/ਕੀਰਤਪੁਰ ਸਾਹਿਬ 23 ਅਕਤੂਬਰ – ਸਮਾਜ ਵਿਚ ਫੈਲੀਆਂ ਕੁਰੀਤੀਆਂ ਅਤੇ ਨਸ਼ਾਂ ਖੋਰੀ ਨੂੰ ਦੂਰ ਕਰਨ ਦੀ ਦਿਸਾ ਵਿਚ ਧਾਰਮਿਕ ਸਮਾਰੋਹ ਇਕ ਢੁੱਕਵਾਂ ਉਪਰਾਲਾ ਹਨ। ਅਜਿਹੇ ਸਮਾਰੋਹ ਸਾਨੂੰ ਜੀਵਨ ਦੀ ਜਾਂਚ ਦਾ ਅਵਸਰ ਪ੍ਰਦਾਨ ਕਰਦੇ ਹਨ। ਇਹਨਾਂ ਸਮਾਰੋਹਾਂ ਵਿਚ ਸ਼ਾਮਿਲ ਹੋ ਕੇ ਇਨਸਾਨ ਨੂੰ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਬੀਤੀ ਸ਼ਾਮ ਪਿੰਡ ਬੇਲੀਆਂ ਭਰਤਗੜ੍ਹ ਵਿਖੇ ਇਕ ਧਾਰਮਿਕ ਸਮਾਰੋਹ ਮੋਕੇ ਜੁੜੇ ਲੋਕਾਂ ਦੇ ਇਕ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਹ ਸਮਾਰੋਹ ਐਟੀ-ਨਾਰਕੋਟਿੰਗ ਸੈਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਕਰਵਾਇਆ ਗਿਆ ਸੀ। ਉਹਨਾਂ ਨੇ ਕਿਹਾ ਕਿ ਸਮਾਜ ਵਿਚ ਅੱਜ ਦੇ ਸਮੇਂ ਵਿਚ ਲੋਕਾਂ ਨੂੰ ਸਾਡੇ ਵਿਰਸੇ ਅਤੇ ਸਭਿਆਚਾਰ ਨਾਲ ਜੋੜਨ ਦੀ ਲੋੜ ਹੈ ਸਾਡਾ ਅਮੀਰ ਧਾਰਮਿਕ ਤੇ ਪਵਿੱਤਰ ਇਤਿਹਾਸ ਜਿਸ ਦੀ ਸਮੁੱਚੇ ਸੰਸਾਰ ਵਿਚ ਕੋਈ ਬਰਾਬਰੀ ਨਹੀਂ ਹੈ। ਉਸ ਬਾਰੇ ਨੋਜਵਾਨ ਪੀੜੀ ਨੂੰ ਜਾਣਕਾਰੀ ਦੇਣ ਦੀ ਲੋੜ ਹੈ। ਅਸੀਂ ਇਹਨਾ ਧਾਰਮਿਕ ਸਮਾਰੋਹਾਂ ਰਾਹੀਂ ਆਪਣੇ ਨੋਜਵਾਨਾਂ ਅਤੇ ਬੱਚਿਆ ਨੂੰ ਇਸਦੀ ਜਾਣਕਾਰੀ ਦੇ ਕੇ ਆਪਣਾ ਅਨਮੋਲ ਧਾਰਮਿਕ ਇਤਿਹਾਸ ਅਮੀਰ ਵਿਰਸਾ ਅਤੇ ਸਭਿਆਚਾਰ ਸੰਭਾਲ ਰਹੇ ਹਾਂ। ਉਹਨਾਂ ਨੇ ਕਿਹਾ ਕਿ ਅਜਿਹੇ ਸਮਾਰੋਹ ਕਰਵਾਉਣ ਲਈ ਸਾਡੀਆਂ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ ਜਿਹਨਾਂ ਨੇ ਅਜਿਹੇ ਉਪਰਾਲੇ ਕਰਕੇ ਲੋਕਾਂ ਨੂੰ ਜੋੜਨ ਦਾ ਉਦਮ ਕੀਤਾ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਸ ਇਲਾਕੇ ਦੇ ਪਿਛਲੇ ਇਕ ਦਹਾਕੇ ਤੋਂ ਰੁੱਕੇ ਹੋਏ ਜਾਂ ਅਧੂਰੇ ਪਏ ਵਿਕਾਸ ਕਾਰਜ ਯੋਜਨਾਬੰਧ ਢੰਗ ਨਾਲ ਮੁਕੰਮਲ ਕਰਵਾਏ ਜਾਣਗੇ। ਉਹਨਾਂ ਨੇ ਪਿੰਡ ਦੀਆਂ ਪ੍ਰਮੁੱਖ ਸਮੱਸਿਆਵਾਂ ਸਕੂਲ ਦੀ ਇਮਾਰਤ, ਬੰਨ ਅਤੇ ਹੋਰ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਸ਼ਹੀਦ ਭਗਤ ਸਿੰਘ ਕਲੱਬ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।ਇਸ ਮੋਕੇ ਕਲੱਬ ਦੇ ਚੇਅਰਮੈਨ ਸ.ਗੁਰਮੁੱਖ ਸਿੰਘ ਉਪ-ਚੇਅਰਮੈਨ ਡਾ. ਸ਼ਿਵ ਕੁਮਾਰ ਬਡਵਾਲ, ਸਕੱਤਰ ਸ. ਧਲਵੰਤ ਸਿੰਘ ਭਾਉਵਾਲ, ਸ੍ਰੀ ਨਰਿੰਦਰ ਪੁਰੀ, ਸਰਪੰਚ ਸ. ਅਜਮੇਰ ਸਿੰਘ, ਸਰਪੰਚ ਸ. ਸੁਖਦੇਵ ਸਿੰਘ ਭਰਗਤਗੜ੍ਹ, ਸਰਪੰਚ ਸ. ਭੁਪਿੰਦਰ ਸਿੰਘ ਮੰਗੂਵਾਲ, ਸ. ਗੁਰਨਾਮ ਸਿੰਘ ਝੰਜ, ਸ. ਹਰੀ ਸਿੰਘ ਕਿਸਾਣਾ, ਸ੍ਰੀ ਯੋਗੇਸ਼ ਪੁਰੀ, ਸ੍ਰੀ ਮੋਹਨ ਸਿੰਘ ਭੁੱਲਰ, ਸਰਦਾਰਾ ਸਿੰਘ ਬੇਲੀ ਸਮਾਜ ਸੇਵਕ, ਇਸ਼ਵਰ ਸੈਣੀ ਆਦਿ ਪੰਤਵੰਤੇ ਅਤੇ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸਨ।

WRITTEN BY