ਸ੍ਰੀ ਅਨੰਦਪੁਰ ਸਾਹਿਬ 23 ਅਕਤੂਬਰ – ਪੰਜਾਬ ਦੀ ਮਹਾਨ ਧਰਤੀ ਤੇ ਪੈਦਾ ਹੋਏ ਸੂਰਵੀਰਾਂ ਤੇ ਮਹਾਨ ਯੋਧਿਆਂ ਨੇ ਵਿਸਵ ਭਰ ਵਿਚ ਜਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ ਪੰਜਾਬੀਆਂ ਨੂੰ ਇਹ ਮਾਣ ਹਾਸਲ ਹੈ ਕਿ ਸੰਸਾਰ ਭਰ ਵਿਚ ਜਿਥੇ ਵੀ ਜਾਂਦੇ ਹਨ ਉਥੇ ਆਪਣੀ ਵੱਖਰੀ ਛਾਪ ਛੱਡਦੇ ਹਨ। ਪਿਛਲੇ ਸਮੇਂ ਦੋਰਾਨ ਪੰਜਾਬ ਦੀ ਜਵਾਨੀ ਨੂੰ ਨਾਮੋਸ਼ੀ ਦੇ ਦੋਰ ਵਿਚੋ ਗੁਜਰਨਾ ਪਿਆ ਹੈ ਜਿਸ ਕਾਰਨ ਦੇਸ਼ ਦੇ ਮੱਥੇ ਦਾ ਚੰਨ ਅਖਵਾਉਣ ਵਾਲਾ ਪੰਜਾਬ ਬੁਰੀਤਰਾਂ ਪ੍ਰਭਾਵਿੱਤ ਹੋਇਆ ਹੈ ਪਰ ਹੁਣ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਖੇਡ ਮੈਦਾਨਾਂ ਵਿਚ ਪੰਜਾਬ ਦੇ ਸਭਿਆਚਾਰ ਅਤੇ ਖੇਡਾਂ ਦੀਆਂ ਰੋਣਕਾਂ ਮੁੜ ਪਰਤ ਆਈਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਪਿੰਡ ਬੱਢਲ ਅਤੇ ਮੀਂਡਵਾਂ ਦੀਆਂ ਪੰਚਾਇਤਾਂ ਤੇ ਸਪੋਰਟਸ ਕਲੱਬ ਹੇਠਲਾਂ ਬੱਢਲ ਵਲੋਂ ਕਰਵਾਏ ਦੂਜੇ ਸਲਾਨਾਂ ਛਿੰਝ ਮੇਲੇ ਮੋਕੇ ਜੁੜੇ ਸੈਕੜੇ ਲੋਕਾਂ ਦੇ ਇਕ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਜੋ ਵਿਸ਼ਵ ਭਰ ਦੇ ਲੋਕਾ ਲਈ ਇਕ ਮਾਰਗ ਦਰਸ਼ਕ ਰਹੀ ਹੈ। ਉਸਨੂੰ ਪਿਛਲੇ ਸਮੇਂ ਨਜ਼ਰ ਲੱਗ ਗਈ ਸੀ। ਪੰਜਾਬ ਵਿਚ ਖੇਡ ਮੇਲਿਆਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਵਿਚੋਂ ਰੋਣਕਾਂ ਉਡ ਗਈਆਂ ਸਨ। ਹੁਣ ਸਰਕਾਰ ਨੇ ਮੁੜ ਇਹ ਯਤਨ ਕੀਤੇ ਹਨ ਕਿ ਨੋਜਵਾਨਾਂ ਨੂੰ ਸਾਫ ਸੁਧਰੇ ਵਾਤਾਵਰਣ ਵਿਚ ਲਿਆਦਾ ਜਾ ਸਕੇ। ਨਸ਼ਿਆ ਦੀ ਪਕੜ ਵਿਚ ਆਏ ਨੋਜਵਾਨਾਂ ਨੂੰ ਨਸ਼ਾ ਮੁਕਤ ਵਾਤਾਵਰਣ ਮੁਹੱਇਆ ਕਰਵਾਇਆ ਜਾਵੇ। ਜਿਸ ਵਿਚ ਸਾਨੂੰ ਕਿਸੇ ਹੱਦ ਤੱਕ ਸਫਲਤਾ ਵੀ ਮਿਲੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ਨੂੰ ਅਸੀਂ ਸੰਭਾਲਣ ਵਿਚ ਪੂਰੀ ਤਾਕਤ ਲਗਾ ਰਹੇ ਹਾਂ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਕਿਸੇ ਵੀ ਕੌਮ ਦਾ ਇਤਿਹਾਸ ਜਾਨਣਾਂ ਹੋਵੇ ਤਾਂ ਉਸਦੇ ਲੋਕ ਗੀਤ ਅਤੇ ਸਭਿਆਚਾਰ ਨੂੰ ਫਰੋਲ ਕੇ ਉਸਦੇ ਪਿਛੋਕੜ ਦੀ ਮੁਕੰਮਲ ਜਾਣਕਾਰੀ ਮਿਲ ਜਾਂਦੀ ਹੈ ਪਰ ਮੌਜੂਦਾ ਸਮੇਂ ਸਾਡੇ ਸਭਿਆਚਾਰ ਅਤੇ ਲੋਕ ਗੀਤ ਵੀ ਸੁਚੱਜੀ ਲੀਹ ਤੋਂ ਲੱਥ ਗਏ ਸਨ ਜਿਹਨਾਂ ਨੂੰ ਹੁਣ ਮੁੜ ਲੀਹ ਤੇ ਲਿਆਦਾ ਜਾ ਰਿਹਾ ਹੈ।ੋ ਉਹਨਾਂ ਲੋਕ ਗੀਤ ਗਾਇਕਾਂ, ਲੋਕ ਗੀਤ ਲੇਖਕਾਂ ਅਤੇ ਕਲਾਕਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਪੰਜਾਬ ਦੇ ਅਮੀਰ ਵਿਰਸੇ ਨੂੰ ਢਾਹ ਲਾਉਣ ਵਾਲੀਆਂ ਪੰਜਾਬ ਵਿਰੋਧੀ ਤਾਕਤਾ ਤੋਂ ਸੁਚੇਤ ਰਹਿਣ। ਉਹਨਾਂ ਨੇ ਕਿਹਾ ਕਿ ਪੰਜਾਬੀਆਂ ਵਿਚੋਂ ਸਰਦਾਰ ਮਿਲਖਾ ਸਿੰਘ, ਪਹਿਲਵਾਨ ਦਾਰਾ ਸਿੰਘ, ਰਾਜ ਕਪੂਰ, ਗਿਆਨੀ ਜੈਲ ਸਿੰਘ, ਡਾ. ਮਨਮੋਹਨ ਸਿੰਘ, ਮਾਸਟਰ ਤਾਰਾ ਸਿੰਘ, ਪ੍ਰਤਾਪ ਸਿੰਘ ਕੈਰੋਂ, ਕਾਮਰੇਡ ਹਰੀ ਕਿਸ੍ਰਨ ਸੁਰਜੀਤ ਵਰਗੀਆਂ ਸ਼ਖਸ਼ੀਅਤਾਂ ਨੇ ਸੰਸਾਰ ਭਰ ਵਿਚ ਸਾਡਾ ਨਾਮ ਉੱਚਾ ਕੀਤਾ ਹੈ। ਅੱਜ ਵੀ ਸਾਡੇ ਨੋਜਵਾਨਾਂ ਵਿਚ ਉਸਤਰਾਂ ਦੀ ਪ੍ਰਤੀਭਾ ਮੋਜੂਦ ਹੈ। ਕਮੀ ਕੇਵਲ ਸਾਡੀ ਪਾਰਖੀ ਨਜ਼ਰ ਦੀ ਹੈ। ਉਹਨਾ ਕਿਹਾ ਕਿ ਪੰਜਾਬੀਆਂ ਨੇ ਵਿਸ਼ਵ ਦੇ ਵੱਖ ਵੱਖ ਕੋਨਿਆਂ ਵਿਚ ਜਾਂ ਕੇ ਪੰਜਾਬੀਅਤ ਦਾ ਨਾਮ ਉੱਚਾ ਕੀਤਾ ਹੈ। ਅੱਜ ਸਾਡੇ ਅਮੀਰ ਵਿਰਸ਼ੇ ਨੂੰ ਸੰਭਾਲਣ ਦੀ ਲੋੜ ਹੈ ਸਾਡੇ ਨੋਜਵਾਨਾਂ ਨੂੰ ਉਸ ਪਾਸੇ ਲੈ ਕੇ ਜਾਣ ਦੀ ਲੋੜ ਹੈ ਜਿਥੇ ਲੱਗਣ ਵਾਲੇ ਮੇਲਿਆਂ ਰਾਹੀਂ ਸਾਡੇ ਨੋਜਵਾਨਾਂ ਨੁੂੰ ਮੁੜ ਵਿਰਸੇ ਪ੍ਰਤੀ ਸੁਰਜੀਤ ਕੀਤਾ ਜਾ ਸਕੇ। ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਦੇ ਵਿਕਾਸ ਦਾ ਜਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਇਹਨਾਂ ਪਿੰਡਾਂ ਨੂੰ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਪਿੰਡ ਹੇਠਲਾ ਬੱਢਲ ਨੂੰ ਪੱਕੀਆਂ ਗਲੀਆਂ ਨਾਲੀਆਂ ਲਈ 2 ਲੱਖ ਰੁਪਏ ਅਤੇ ਸਪੋਰਟਸ ਕਲੱਬ/ਛਿੰਝ ਕਮੇਟੀ ਨੂੰ ਇਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੋਕੇ ਸ. ਬਲਬੀਰ ਸਿੰਘ ਸਾਬਕਾ ਸਰਪੰਚ,ਸ. ਜਰਨੈਲ ਸਿੰਘ ਸਰਪੰਚ,ਸ. ਅਰਜਨ ਸਿੰਘ ਸਰਪੰਚ ਮੀਡਵਾਂ, ਸ. ਨਰਿੰਦਰ ਸਿੰਘ ਸਾਬਕਾ ਸਰਪੰਚ, ਸ੍ਰੀ. ਬੁੱਧ ਰਾਮ ਸਾਬਕਾ ਸਰਪੰਚ, ਮਾਸਟਰ ਦੇਵਰਾਜ ਸਾਬਕਾ ਸਰਪੰਚ, ਸ. ਪ੍ਰੇਮ ਸਿੰਘ ਪੰਚ, ਸ.ਪ੍ਰਕਾਸ਼ ਸਿੰਘ ਪੰਚ, ਸ.ਅਰਜਨ ਸਿੰਘ, ਗੁਰਬਚਨ ਸਿੰਘ, ਸ. ਚੂੰੜ ਸਿੰਘ, ਸ੍ਰੀ ਰਣਬੀਰ ਸਿੰਘ ਆਦਿ ਪੰਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਖੇਡ ਮੈਦਾਨਾਂ ਵਿਚ ਸਭਿਆਚਾਰ ਅਤੇ ਖੇਡਾਂ ਦੀਆਂ ਰੋਣਕਾਂ ਮੁੜ ਪਰਤੀਆਂ-ਸਪੀਕਰ ਰਾਣਾ ਕੇ.ਪੀ. ਸਿੰਘ।



