Skip to content
Independent perspectives. Global stories.
BREAKING

ਮੈਟਰੋਪੁਲਿਟਨ ਦੇ ਪੰਜਾਬੀ ਭਾਈਚਾਰੇ ਵੱਲੋਂ ਪਹਿਲੀ ਸਿਖ ਬੀਬੀ ਦੇ ਲਈ ਫੰਡ ਜੁਟਾਉਣ ਦਾ ਉਪਰਾਲਾ

Share this story

ਵਾਸ਼ਿੰਗਟਨ ਡੀ.ਸੀ., 20 ਅਕਤੂਬਰ- ਅਮਰੀਕਾ ਦੀ ਰਾਜਨੀਤੀ ਵਿਚ ਪੰਜਾਬੀਆਂ ਵਲੋਂ ਥਾਂ ਬਣਾਉਣ ਲਈ ਸਮੇਂ-ਸਮੇਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਕਸਰ ਬੀਬੀਆਂ ਇਸ ਵਲੋਂ ਫਾਡੀ ਸਨ। ਪਰ ਬੀਬੀ ਅਮਰਜੀਤ ਰਿਆੜ ਵਲੋਂ ਅਮਰੀਕਾ ਦੀ ਰਾਜਨੀਤੀ ਵਿਚ ਪ੍ਰਵੇਸ਼ ਕਰਕੇ ਅਜਿਹਾ ਇਤਿਹਾਸ ਸਿਰਜਿਆ ਹੈ। ਜਿਸ ਦੀ ਚਰਚਾ ਚਾਰ-ਚੁਫੇਰੇ ਗੂੰਜ ਰਹੀ ਹੈ। ਜਿੱਥੇ ਪਹਿਲੀ ਸਿਖ ਬੀਬੀ ਵੱਲੋਂ ਸਿਆਸਤ ਵਿਚ ਕਦਮ ਵਧਾਇਆ ਹੈ। ਉਥੇ ਪੰਜਾਬੀ ਭਾਈਚਾਰੇ ਵਿਚ ਕਾਫੀ ਖ਼ੁਸ਼ੀ ਤੇ ਜੋਸ਼ ਹੈ। ਜਿਸ ਦੇ ਇਵਜਾਨੇ ਮੈਟਰੋਪੁਲਿਟਨ ਏਰੀਏ ਦੇ ਗੁਰੂਘਰਾਂ ਦੇ ਪ੍ਰਬੰਧਕਾਂ ਅਤੇ ਕੁਝ ਸੰਸਥਾਵਾਂ ਵਲੋਂ ਬੀਬੀ ਅਮਰਜੀਤ ਰਿਆੜ ਦੀ ਚੋਣ ਲਈ ਫੰਡ ਮੁਹਈਆ ਕਰਵਾਉਣ ਦਾ ਉਪਰਾਲਾ ਕੀਤਾ ਹੈ।ਜ਼ਿਕਰਯੋਗ ਹੈ ਕਿ ਮੈਟਰੋਪੁਲਿਟਨ ਦੇ ਗੁਰੂਘਰਾਂ ਦੇ ਪ੍ਰਧਾਨਾਂ, ਚੇਅਰਮੈਨ ਅਤੇ ਕੁਝ ਚੋਣਵੇਂ ਪੰਜਾਬੀਆਂ ਵਲੋਂ 21 ਅਕਤੂਬਰ 2017 ਸ਼ਾਮ 7 ਵਜੇ ਸੈਂਟਰ ਫਾਰ ਸੋਸ਼ਲ ਚੇਂਜ ਐਬਰਟਨ ਡਰਾਈਵ ਐਲਕਿਰਜ ਮੈਰੀਲੈਂਡ ਵਿਖੇ ਇਕ ਇਕਠ ਜੁਟਾਉਣ ਦਾ ਪ੍ਰਬੰਧ ਕੀਤਾ ਹੈ, ਜਿਥੇ ਮੈਰੀਲੈਂਡ, ਵਰਜੀਨੀਆਂ ਤੇ ਵਾਸ਼ਿੰਗਟਨ ਡੀ. ਸੀ. ਦੀਆਂ ਚੋਣਵੀਆ ਸਖਸ਼ੀਅਤਾਂ ਵਲੋਂ ਅਮਰਜੀਤ ਕੌਰ ਰਿਆੜ ਦੀ ਅਪੀਲ ਤੇ ਫੰਡ ਜੁਟਾਉਣ ਦਾ ਉਪਰਾਲਾ ਕੀਤਾ ਹੈ। ਜਿਥੇ ਉਨ੍ਹਾਂ ਵਲੋਂ ਖੁਲ੍ਹਾ ਸਦਾ ਦਿਤਾ ਗਿਆ ਹੈ ਤਾਂ ਜੋ ਪੰਜਾਬੀ ਭਾਈਚਾਰਾ ਵਲੋਂ ਹੁੰਮ ਹੁੰਮਾ ਕੇ ਪਹੁੰਚ ਕੇ ਉਨ੍ਹਾਂ ਦੀ ਮਦਦ ਕਰ ਸਕੇ।
ਤਾਂ ਰਹੋ ਬੀਬੀ ਰਿਆੜ ਸਿਆਸਤ ਵਿਚ ਆਪਣੇ ਪ੍ਰਵੇਸ਼ ਨੂੰ ਕਾਮਯਾਬੀ ਦਾ ਰਾਹ ਦਿਖਾ ਸਕਣ। ਆਸ ਹੈ ਕਿ ਪੰਜਾਬੀ ਭਾਈਚਾਰਾ ਨਿਜ ਅਤੇ ਗੁਟਬੰਦੀ ਦੀ ਸਿਆਸਤ ਤੋਂ ਉਪਰ ਉਠ ਕੇ ਬੀਬੀ ਅਮਰਜੀਤ ਰਿਆੜ ਲਈ ਇਸ ਫੰਡ ਜੁਟਾਉਣ ਦੀ ਮੁਹਿੰਮ ਨੂੰ ਕਾਮਯਾਬ ਕਰਨਗੇ।

WRITTEN BY