ਨਾਭਾ, 20 ਅਕਤੂਬਰ (ਕਰਮਜੀਤ ਸੋਮਲ, ਸਿਕੰਦਰ)- ਨਾਭਾ ਨੇੜੇ ਲੁਬਾਣਾ ਟੇਕੂ ਵਿੱਚ ਪਟਾਖਿਆ ਨੂੰ ਲੈਕੇ ਦੋ ਪਾਰਟੀਆਂ ਭਿੜੀਆਂ ਅਤੇ ਇੱਕ ਦੂਜੇ ਨੂੰ ਕੀਤਾ ਜਖਮੀ। ਜ਼ਖਮੀ ਹਾਲਤ ਵਿੱਚ ਕਰਮਜੀਤ ਸਿੰਘ ਲੁਬਾਣਾ ਟੇਕੂ ਨੈ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਰਾਤੀ ਜਦੋਂ ਲੋਕ ਦਵਾਲੀ ਮਨਾ ਰਹੇ ਸਨ ਦਵਾਲੀ ਦਿਨਾਂ ਵਿੱਚ ਪਟਾਖੇ ਅਤੇ ਆਤਿਸ਼ਬਾਜੀਆਂ ਚੱਲ ਰਹੀਆਂ ਹਨ ਤਾਂ ਪਟਾਖਿਆ ਨੂੰ ਲੇਕੇ ਸਾਡੀ ਆਪਸ ਵਿੱਚ ਟਕਰਾਰ ਹੋਇਆ ਉਸ ਸਮੇਂ ਤਾਂ ਕੁੱਝ ਲੋਕਾਂ ਨੇ ਪੈਕੇ ਝਗੜਾ ਹੋਣ ਤੋਂ ਬਚਾ ਲਿਆ ਪਰ ਜਦੋਂ ਅਸੀਂ ਸਵੇਰੇ ਆਪਣੇ ਘਰ ਮੂਹਰੇ ਖੜੇ ਸਨ ਤਾਂ ਸਾਡੇ ਤੇ ਦੂਜੇ ਧੜੇ ਵੱਲੋਂ ਹਮਲਾ ਕਰ ਦਿਤਾ ਗਿਆ ਜਿਸ ਤੇ ਸਾਡੇ ਸੱਟਾ ਲੱਗੀਆਂ। ਸੱਟਾ ਲੱਗਣ ਵਿੱਚ ਗਗਨਪ੍ਰੀਤ ਸਿੰਘ, ਜ਼ਸਦੀਪ ਸਿੰਘ, ਮਨਜਿੰਦਰ ਸਿੰਘ ਅਤੇ ਕਰਮਜੀਤ ਸਿੰਘ, ਲੁਬਾਣਾ ਟੇਕੂ ਆਪਣੇ ਇਲਾਜ ਲਈ ਹਸਪਤਾਲ ਵਿੱਚ ਹਾਜ਼ਰ ਹਨ। ਐਮਰਜੰਸੀ ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਚਾਰ ਬੰਦੇ ਸੱਟਾ ਲੱਗਣ ਕਾਰਨ ਪਹੁੰਚੇ ਹਨ ਜਿੰਨ੍ਹਾਂ ਦੀਆਂ ਐਮ.ਆਰ ਰਿਪਰੋਟਾ ਕੱਟ ਕੇ ਪੁਲਿਸ ਨੂੰ ਭੇਜ ਦਿੱਤੀਆ ਹਨ ਅਤੇ ਇਨ੍ਹਾਂ ਜਖਮੀਆਂ ਦਾ ਇਲਾਜ ਜਾਰੀ ਹੈ।
ਪਟਾਕਿਆਂ ਨੂੰ ਲੈ ਕੇ ਦੋ ਧੜੇ ਭਿੜੇ, ਚਾਰ ਜ਼ਖਮੀ



