Skip to content
Independent perspectives. Global stories.
BREAKING

ਸੰਤ ਮਹੇਸ਼ ਮੁਣੀ ਜੀ ਸੰਸਥਾ ਵੱਲੋਂ ਪ੍ਰਦੂਸ਼ਣ ਰਹਿਤ ਵਾਤਾਵਰਣ ਬਣਾਓ ਦਾ ਨਾਹਰਾ ਬੁਲੰਦ ਕਰਨ ਲਈ ਰੈਲੀ

Share this story

ਭਗਤਾ ਭਾਈ ਕਾ, 17 ਅਕਤੂਬਰ (ਸਵਰਨ ਸਿੰਘ ਭਗਤਾ)- ਚੇਅਰਮੈਨ ਜਰਨੈਲ ਸਿੰਘ ਸਾਬਕਾ ਸਰਪੰਚ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੰਤ ਮਹੇਸ਼ ਮੁਨੀ ਜੀ ਉ¤ਚ ਕੋਟੀ ਦੀ ਸੰਸਥਾ ਦੀਆਂ ਵਿਦਿਆਰਥਣਾਂ ਨੇ ਪ੍ਰਦੂਸ਼ਣ ਰਹਿਤ ਵਾਤਾਵਰਣ ਬਣਾਓ ਦਾ ਨਾਹਰਾ ਬੁਲੰਦ ਕਰਨ ਲਈ ਰੈਲੀ ਕੱਢੀ। ਇਸ ਰੈਲੀ ਨੂੰ ਚੇਅਰਮੈਨ ਜਰਨੈਲ ਸਿੰਘ ਸਾਬਕਾ ਸਰਪੰਚ ਨੇ ਹਰੀ ਝੰਡੀ ਦਿਖਾਕੇ ਸ਼ੁਰੂਆਤ ਕਰਵਾਈ।ਇਸ ਰੈਲੀ ਵਿੱਚ ਵਿਦਿਆਰਥਣਾਂ ਦੇ ਹੱਥਾਂ ਵਿੱਚ ਮਾਟੋ ਸਨ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉ, ਪਟਾਕੇ ਨਾ ਚਲਾਉ,ਪਰਾਲੀ ਨਾ ਸਾੜੋ, ਪਾਣੀ ਨੂੰ ਗੰਧਲਾ ਨਾ ਕਰੋ, ਹਵਾਂ ਨੂੰ ਗੰਧਲਾ ਨਾ ਕਰੋ,ਉ¤ਚੇ ਹਾਰਨ ਨਾ ਵਜਾਓ, ਜ਼ਹਿਰਾਂ ਦੀ ਘੱਟ ਵਰਤੋ ਕਰੋ ਆਦਿ। ਇਸ ਸਮੇਂ ਵਾਈਸ ਚੇਅਰਮੈਨ ਬੂਟਾ ਸਿੰਘ ਬਰਾੜ,ਕਮੇਟੀ ਮੈਬਰ ਜਰਨੈਲ ਸਿੰਘ,ਪ੍ਰਿੰਸੀਪਲ ਡਾ.ਅਮਰਜੀਤ ਕੌਰ ਵਿੜਿੰਗ ,ਐ¤ਮ.ਡੀ ਹਾਕਮ ਸਿੰਘ ਵਿੜਿੰਗ ਤੇ ਸਮੂਹ ਸਟਾਫ਼ ਵੀ ਹਾਜ਼ਰ ਸੀ। ਵਿਦਿਆਰਥਣਾਂ ਨੇ ਨਾਹਰੇ ਲਾਕੇ ਇਸ ਰੈਲੀ ਦੀ ਸ਼ੁਰੂਆਤ ਕੀਤੀ। ਪ੍ਰਿੰਸੀਪਲ ਡਾ. ਅਮਰਜੀਤ ਕੌਰ ਨੇ ਪ੍ਰਦੂਸ਼ਣ ਰਹਿਤ ਵਾਤਾਵਰਣ ਤੇ ਵਿਦਿਆਰਥਣਾਂ ਨੂੰ ਲੈਕਚਰ ਵੀ ਦਿੱਤਾ ਤੇ ਅਮਲ ਕਰਨ ਲਈ ਵੀ ਕਿਹਾ ਜੋ ਅੱਜ ਸਮੇਂ ਦੀ ਮੁੱਖ ਲੋੜ ਹੈ।

WRITTEN BY