ਬਰਨਾਲਾ, 17 ਅਕਤੂਬਰ (ਕਮਲਜੀਤ ਸਿੰਘ)- ਜਿਲ੍ਹਾ ਪ੍ਰਸ਼ਾਸਨ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ ਲੋਕਾਂ ਵੱਲੋਂ ਨਵਜਾਤ ਬੱਚਿਆਂ ਨੂੰ ਸੜਕਾਂ, ਕੂੜੇ ਦੇ ਢੇਰਾਂ ਅਤੇ ਰਸਤਿਆਂ ਵਿੱਚ ਸੁੱਟਣ ਦੀ ਪ੍ਰਵਿਰਤੀ ਨੂੰ ਰੋਕਣ ਦੇ ਮੰਤਵ ਤਹਿਤ ਅੱਜ ਸਥਾਨਕ ਜੱਚਾ-ਬੱਚਾ ਹਸਪਤਾਲ ਵਿੱਚ ਸ਼ੁਰੂ ਕੀਤਾ ਜਾ ਰਿਹਾ ‘‘ਪੰਘੂੜਾ ਘਰ’’ ਜ਼ਿਲ੍ਹਾ ਰੈ¤ਡ ਕਰਾਸ ਸੁਸਾਇਟੀ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ।ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ, ਬਰਨਾਲਾ ਘਣਸ਼ਿਆਮ ਥੋਰੀ ਵੱਲੋਂ ਕੀਤਾ ਜਾਵੇਗਾ। ਇਹ ਸ਼ੁਰੂ ਕੀਤ ਜਾ ਰਿਹਾ ਪੰਘੂੜਾ ਘਰ ਜ਼ਿਲ੍ਹਾ ਰੈ¤ਡ ਕਰਾਸ ਸੁਸਾਇਟੀ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ। ਅਜੋਕੇ ਸਮੇਂ ਵਿੱਚ ਛੋਟੇ ਬੱਚਿਆਂ ਦੀ ਹੱਤਿਆ ਅਤੇ ਕੰਨਿਆ ਭਰੂਣ ਹੱਤਿਆ ਵਰਗੀਆਂ ਘਟਨਾਵਾਂ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਇਸ ‘ਪੰਘੂੜਾ ਘਰ’ ਦੀ ਸ਼ੁਰੂਆਤ ਕੀਤੀ ਗਈ ਹੈ। ਸਥਾਨਕ ਜੱਚਾ-ਬੱਚਾ ਹਸਪਤਾਲ ਵਿੱਚ ਸ਼ੁਰੂ ਕੀਤੇ ਜਾ ਰਹੇ ‘‘ਪੰਘੂੜਾ ਘਰ’’ ਦੇ ਅੱਗੇ ਇੱਕ ਖਿੜਕੀ ਵੀ ਬਣਾਈ ਗਈ ਹੈ, ਪੰਘੂੜਾ ਘਰ ਵਿੱਚ ਕੋਈ ਵੀ ਵਿਅਕਤੀ ਜੇਕਰ ਕਿਸੇ ਬੱਚੇ ਨੂੰ ਰ¤ਖ ਕੇ ਜਾਂਦਾ ਹੈ ਤਾਂ ਉਹ ਉ¤ਥੇ ਲਗਾਈ ਗਈ ਘੰਟੀ ਨੂੰ ਜ਼ਰੂਰ ਵਜਾਏ ਤਾਂ ਜੋ ਹਸਪਤਾਲ ਦੇ ਸਟਾਫ ਨੂੰ ਬੱਚੇ ਦੀ ਜਾਣਕਾਰੀ ਮਿਲ ਸਕੇ ਅਤੇ ਫਿਰ ਤੁਰੰਤ ਪੰਘੂੜੇ ਵਿੱਚ ਆਏ ਬੱਚੇ ਨੂੰ ਸਾਂਭ ਲਿਆ ਜਾਵੇਗਾ। ਅਜਿਹੇ ਵਿਅਕਤੀ ਦੀ ਪਹਿਚਾਣ ਹਸਪਤਾਲ ਦੇ ਸਟਾਫ ਵੱਲੋਂ ਗੁਪਤ ਰੱਖੀ ਜਾਵੇਗੀ।
ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਅੱਜ ਕਰਨਗੇ ‘ਪੰਘੂੜਾ ਘਰ’ ਦਾ ਉਦਘਾਟਨ



