ਤਪਾ ਮੰਡੀ, 14 ਅਕਤੂਬਰ (ਰੋਹਿਤ ਸਿੰਗਲਾ)- ਸਥਾਨਕ ਮੁੱਖ ਮਾਰਗ ਉਪਰ ਸੜਕ ਹਾਦਸੇ ਦੌਰਾਨ ਸ਼ਹਿਰ ਦੇ ਇਕ ਨੋਜਵਾਨ ਦੀ ਮੋਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਸਹਾਇਕ ਥਾਣੇਦਾਰ ਭੀਮ ਸੈਨ ਨੇ ਦੱਸਿਆ ਕਿ ਜੌਨੀ ਪੁੱਤਰ ਜੱਗਾ ਸਿੰਘ ਨਾਮਕ ਨੌਜਵਾਨ ਟਰਾਈਡੈਂਟ ਫੈਕਟਰੀ ’ਚ ਲੱਗਾ ਹੋਇਆ ਸੀ, ਨੌਜਵਾਨ ਮੋਟਰਸਾਇਕਲ ‘ਤੇ ਸਵਾਰ ਹੋ ਕੇ ਰਾਸ਼ਟਰੀ ਮਾਰਗ ਉਪਰ ਪਿੰਡ ਘੁੰਨਸ ਲਾਗੇ ਪੁੱਜਿਆਂ ਤਦ ਕਿਸੇ ਨਾਮਾਲੂਮ ਵਾਹਨ ਦੀ ਲਪੇਟ ‘ਚ ਆ ਕੇ ਬੁਰੀ ਤਰ੍ਹਾਂ ਮੂਧੇ ਮੂੰਹ ਡਿੱਗਣ ਪਿਆ। ਘਟਨਾ ਦਾ ਪਤਾ ਲੱਗਦੇ ਹੀ ਟਰਾਈਡੈਂਟ ਫੈਕਟਰੀ ਦੇ ਪ੍ਰਬੰਧਕਾਂ ਵੱਲੋ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ। ਪਰੰਤੂ ਉਸ ਦੀ ਮੌਤ ਹੋ ਚੁੱਕੀ ਸੀ। ਉਧਰ ਥਾਣਾ ਤਪਾ ਅੰਦਰ ਪੀੜਿਤ ਪਰਿਵਾਰ ਦੇ ਵਾਰਿਸਾਂ ਦੇ ਬਿਆਨਾਂ ਉਪਰ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੌਜਵਾਨ ਦੀ ਸੜਕ ਹਾਦਸੇ ’ਚ ਮੌਤ



