ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ’ਚ ਕੀਮਤ ਕਰੀਬ 20 ਕਰੋੜ
ਫਿਰੋਜ਼ਪੁਰ, 14 ਅਕਤੂਬਰ (ਸਤਬੀਰ ਬਰਾੜ)- ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿਚੋਂ ਆਏ ਦਿਨ ਹੀ ਹੈਰੋਇਨ, ਕਰੰਸੀ ਅਤੇ ਹੋਰ ਪਾਕਿਸਤਾਨੀ ਸਿੰਮਾਂ ਬਰਾਮਦ ਹੋਣ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ। ਸ਼ਾਇਦ ਇਸੇ ਕਰਕੇ ਹੀ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਨਸ਼ਾ ਤਸਕਰੀ ਦੇ ਮਾਮਲੇ ਵਿਚ ਬਦਨਾਮ ਹਨ। ਦੇਸ਼ ਵਿਰੋਧੀ ਅਨਸਰ ‘ਚੰਦ’ ਪੈਸਿਆਂ ਦੇ ਲਾਲਚ ਵਿਚ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਅਤੇ ਹੋਰ ਸਮਾਨ ਮੰਗਵਾ ਕੇ ਹਿੰਦੋਤਸਾਨ ਦੇ ਅੰਦਰ ਸਪਲਾਈ ਕਰ ਰਹੇ ਹਨ। ਜਿਨ੍ਹਾਂ ਨੂੰ ਬੀਐਸਐਫ, ਐਸਟੀਐਫ ਅਤੇ ਪੰਜਾਬ ਪੁਲਿਸ ਸਮੇਂ ਸਮੇਂ ਤੇ ਕਾਬੂ ਕਰਕੇ ਸਲਾਖਾਂ ਪਿਛੇ ਧਕੇਲ ਰਹੀ ਹੈ। ਬੀਤੀ ਦੇਰ ਰਾਤ ਵੀ ਸਰਹਦੀ ਸੁਰਖਿਆ ਬਲ ਦੀ ਨੇ ਗੁਪਤ ਸੂਚਨਾ ਦੇ ਆਧਾਰ ਤੇ ਹਿੰਦ ਪਾਕਿ ਸਰਹਦ ਤੇ ਪੈਂਦੀ ਚੌਂਕੀ ਜੇਐਨ ਮੁਹੰਮਦ ਦੇ ਅਧੀਨ ਸਰਹੱਦ ਤੋਂ ਸਰਚ ਆਪਰੇਸ਼ਨ ਦੇ ਦੌਰਾਨ ਚਾਰ ਪੈਕੇਟ ਹੈਰੋਇਨ ਬਰਾਮਦ ਹੋਈ ਹੈ। ਜਾਣਕਾਰੀ ਦਿੰਦੇ ਹੋਏ ਬੀਐਸਐਫ ਦੇ ਡੀਆਈਜੀ ਨੇ ਦਸਿਆ ਕਿ ਬੀਤੇ ਦਿਨ ਸਮੇਂ ਉਨ੍ਹਾਂ ਦੇ ਜਵਾਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਰਹਦੀ ਚੌਂਕੀ ਜੇਐਨ ਮੁਹੰਮਦ ਇਲਾਕੇ ਵਿਚ ਕੁਝ ਪਾਕਿ ਤਸਕਰਾਂ ਦੇ ਵਲੋਂ ਚਾਰ ਪੈਕਟ ਹੈਰੋਇਨ ਭੇਜੀ ਗਈ ਹੈ। ਡੀਆਈਜੀ ਨੇ ਦਸਿਆ ਕਿ ਗੁਪਤ ਸੂਚਨਾ ਮਿਲਣ ਤੋਂ ਮਗਰੋਂ ਬੀਐਸਐਫ ਦੇ ਜਵਾਨ ਹਰ ਸ਼ਕੀ ਵਿਅਕਤੀ ਤੇ ਨਜ਼ਰ ਰਖਣ ਲਗ ਪਏ ਅਤੇ ਸ਼ਾਮ ਢਲਦਿਆ ਹੀ ਸੀਮਾ ਸੁਰਖਿਆ ਬਲ ਦੇ ਜਵਾਨਾਂ ਨੇ ਜੇਐਨ ਮੁਹੰਮਦ ਚੌਂਕੀ ਦੇ ਪਾਰ ਵਿਸ਼ੇਸ਼ ਸਰਚ ਆਪਰੇਸ਼ਨ ਦੇ ਦੌਰਾਨ ਉਥੋਂ ਚਾਰ ਪੈਕਟ ਹੈਰੋਇਨ ਬਰਾਮਦ ਹੋਈ। ਡੀਆਈਜੀ ਨੇ ਦਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ ਕਰੀਬ 20 ਕਰੋੜ ਰੁਪਏ ਹੈ। ਡੀਆਈਜੀ ਨੇ ਇਹ ਵੀ ਦਸਿਆ ਕਿ ਹੈਰੋਇਨ ਸਬੰਧੀ ਇਹ ਹਾਲੇ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਪਾਕਿ. ਸਮਗਲਰਾਂ ਦੇ ਵਲੋਂ ਭਾਰਤ ਅੰਦਰ ਹੈਰੋਇਨ ਭੇਜੀ ਗਈ ਅਤੇ ਇਹ ਭਾਰਤ ਦੇ ਕਿਹੜੇ ਸਮੱਗਲਰ ਕੋਲ ਜਾਣੀ ਸੀ।



