ਸ਼ਾਹਕੋਟ, 13 ਅਕਤੂਬਰ (ਸੁਰਿੰਦਰ ਸਿੰਘ ਖਾਲਸਾ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆ ਦੇ ਪ੍ਰੀ- ਪ੍ਰਾਇਮਰੀ ਵਿੰਗ ਦੇ ਬ¤ਚਿਆ ਨੂੰ ਠਟੇਲੀਫੋਨਿਕ ਕਾਨਵਰਸ਼ੈਸ਼ਨਜ਼ ਦੇ ਨਾਲ ਜਾਣੂ ਕਰਵਾਇਆ ਗਿਆ।ਸਕੂਲ ਦੇ ਮੁੱਖ ਪ੍ਰਬੰਧਕ ਸ੍ਰੀ ਰਾਮ ਮੂਰਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਅੰਦਰ ਪੜ੍ਹਾਈ ਦੇ ਨਾਲ ਨਾਲ ਹਰ ਰੌਜ਼ ਬੱਚਿਆ ਨੂੰ ਸਿੱਖਿਆਤ ਕਰਨ ਲਈ ਕੋਈ ਨਾ ਕੋਈ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਕਰਕੇ ਹੀ ਇਲਾਕੇ ਅੰਦਰ ਸਕੂਲ ਦਾ ਨਾਮ ਪ੍ਰਸਿੱਧ ਹੋ ਰਿਹਾ ਹੈ ਅਤੇ ਸਕੂਲ ਤਰੱਕੀ ਦੀਆਂ ਬੁਲੰਦੀਆ ਨੂੰ ਛੁਹ ਰਿਹਾ ਹੈ। ਸਕੂਲ ਦੇ ਪ੍ਰੀ- ਪ੍ਰਾਇਮਰੀ ਇੰਚਾਰਜ ਕਸ਼ਿਸ਼ ਦੁਆਰਾ ਬ¤ਚਿਆ ਨੂੰ ਗਤੀਵਿਧੀ ਦੇ ਨਾਲ ਜਾਣੂ ਕਰਵਾਇਆ ਗਿਆ।ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਵੰਦਨਾ ਧਵਨ ਨੇ ਕਿਹਾ ਕਿ ਅ¤ਜ ਕ¤ਲ ਦੇ ਨਵੇ ਤੌਰ ਤਰੀਕਿਆ ਦੇ ਨਾਲ ਬ¤ਚਿਆ ਨੂੰ ਜਾਣੂ ਕਰਵਾਉਣਾ ਬਹੁਤ ਜਰੂਰੀ ਹੈ ਕਿਉਕਿ ਇੰਨ੍ਹਾ ਗਤੀਵਿਧੀਆਂ ਦੁਆਰਾ ਹੀ ਅ¤ਗੇ ਚਲ ਕੇ ਇੰਨ੍ਹਾਂ ਬ¤ਚਿਆ ਦਾ ਭਵਿ¤ਖ ਉਜਵ¤ਲ ਹੋ ਪਾਵੇਗਾ। ਅਧਿਆਪਿਕਾਵਾਂ ਨੇ ਬ¤ਚਿਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿ¤ਚ ਫੋਨ ਤੇ ਗ¤ਲ ਕਰਨ ਸਮੇ ਉਪਯੋਗੀ ਸ਼ਬਦਾਂ ਦਾ ਪ੍ਰਯੋਗ , ਦੂਸਰਿਆ ਦੇ ਨਾਲ ਆਦਰ ਸਤਕਾਰ ਨਾਲ ਬੋਲਣਾ ਆਦਿ ਸਿਖਾਇਆ ਗਿਆ।ਅਗਲੇ ਦਿਨ ਬ¤ਚਿਆ ਨੇ ਫੋਨ ਦੀ ਸਹਾਇਤਾ ਦੇ ਨਾਲ ਇਸਦੀ ਉਦਾਹਰਣ ਵੀ ਪੇਸ਼ ਕੀਤੀ। ਹੋਰਨਾਂ ਤੋ ਇਲਾਵਾ ਸਕੂਲ ਦੇ ਮੁ¤ਖ ਪ੍ਰਬੰਧਕ ਸ੍ਰੀ ਰਾਮ ਮੂਰਤੀ, ਜਨਰਲ ਮੈਨੇਜਰ ਸਚਿਨ ਸਾਹਨੀ ਅਤੇ ਸਕੂਲ ਸਟਾਫ ਹਾਜ਼ਰ ਸਨ।
ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ’ਚ ਨੰਨ੍ਹੇ – ਮੁੰਨ੍ਹੇ ਬਚਿਆਂ ਨੇ ਸਿਖਿਆ ‘ਟੇਲੀਫੋਨਿਕ ਕਾਨਵਰਸ਼ੈਸ਼ਨਜ਼’



