Skip to content
Independent perspectives. Global stories.
BREAKING

ਮਿਜ਼ੋਰਮ ‘ਚ ਕਾਂਗਰਸ ਨੂੰ ਮਿਲਿਆ ਬਹੁਮਤ

Share this story

ਏਜਲ, 9 ਦਸੰਬਰ (ਪੀ.ਟੀ.ਬਿਊਰੋ)- 40 ਮੈਂਬਰੀ ਮਿਜ਼ੋਰਮ ਵਿਧਾਨ ਸਭਾ ਚੋਣਾਂ ਨੂੰ ਕਾਂਗਰਸ ਨੇ ਜਿੱਤ ਲਿਆ ਹੈ। ਹੁਣ ਤੱਕ ਐਲਾਨ 32 ਨਤੀਜਿਆਂ ‘ਚੋਂ 28 ਕਾਂਗਰਸ ਦੇ ਪੱਖ ‘ਚ ਗਏ ਹਨ, ਜਦੋਂ ਕਿ 6 ਸੀਟਾਂ ‘ਤੇ ਮਿਜ਼ੋ ਨੈਸ਼ਨਲ ਫਰੰਟ ਅਤੇ 1 ਸੀਟ ਉੱਪਰ ਹੋਰ ਨੇ ਕਬਜ਼ਾ ਕਮਾਇਆ ਹੈ, ਜਦ ਕਿ ਕਾਂਗਰਸ, ਮਿਜ਼ੋ ਨੈਸ਼ਨਲ ਅਤੇ ਭਾਜਪਾ ਕ੍ਰਮਵਾਰ 2, 2 ਅਤੇ 1 ਸੀਟ ਉੱਪਰ ਗਿਣਤੀ ਵਿੱਚ ਆਖਰੀ ਰਿਪੋਰਟ ਵੇਲੇ ਤੱਕ ਅੱਗੇ ਜਾ ਰਹੀਆਂ ਸਨ। ਮੁੱਖ ਮੰਤਰੀ ਲਲਥਨਹਵਲਾ ਸ਼ੇਰਚਿਪ ਅਤੇ ਹਰਾਂਗਤੁਰਜੋ ਦੋਵੇਂ ਹੀ ਸੀਟਾਂ ਜਿੱਤ ਗਏ ਹਨ, ਉਹ ਇਨ੍ਹਾਂ ਦੋਹਾਂ ਹੀ ਸੀਟਾਂ ‘ਤੇ ਚੋਣਾਂ ਲੜੇ ਸਨ। ਸ਼ੇਰਚਿਪ ‘ਚ ਲਲਥਨਹਵਲਾ ਨੇ ਆਪਣੇ ਕਰੀਬੀ ਮੁਕਾਬਲੇਬਾਜ਼ ਅਤੇ ਐੱਮ. ਐੱਨ. ਐੱਫ. ਦੇ ਉਮੀਦਵਾਰ ਲਾਲਰਾਮਜਾਉਵਾ ਨੂੰ 734 ਵੋਟਾਂ ਦੇ ਅੰਤਰ ਨਾਲ ਹਰਾਇਆ। ਇਸ ਉਮੀਦਵਾਰ ਦੇ ਹਿੱਸੇ ‘ਚ 4.985 ਵੋਟ ਆਏ ਹਨ। ਹਰਾਂਗਤੁਰਜੋ ‘ਚ ਮੁੱਖ ਮੰਤਰੀ ਨੇ ਮਿਜ਼ੋਰਮ ਪੀਪਲਜ਼ ਕਾਨਫਰੰਸ ਦੇ ਉਮੀਦਵਾਰ ਲਾਲਥਾਂਸਾਂਗਾ ਨੂੰ 1, 638 ਵੋਟਾਂ ਨਾਲ ਹਰਾਇਆ ਹੈ। ਲਲਥਨਹਵਲਾ ਨੂੰ 5173 ਵੋਟ ਮਿਲੇ। ਚਾਰ ਵਾਰ ਮੁੱਖ ਮੰਤਰੀ ਰਹਿ ਚੁਕੇ ਲਲਥਨਹਵਲਾ ਆਪਣੇ ਲਗਾਤਾਰ ਦੂਜੇ ਕਾਰਜਕਾਲ ਲਈ ਚੋਣਾਂ ਲੜ ਰਹੇ ਸਨ।

WRITTEN BY