ਸ੍ਰੀ ਅਨੰਦਪੁਰ ਸਾਹਿਬ, 12 ਅਕਤੂਬਰ (ਦਵਿੰਦਰਪਾਲ ਸਿੰਘ, ਅੰਕੁਸ਼)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ,ਨੈਕ ਵਲੋਂ ਏ ਗ੍ਰੇਡ ਪ੍ਰਮਾਣਿਤ, ਯੂ.ਜੀ.ਸੀ ਵਲੋਂ ਕਾਲਜ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ ਦਾ ਸਟੇਟਸ ਪ੍ਰਾਪਤ ਅਤੇ ਪੰਜਾਬੀ ਯੂਨੀਵਰਸਿਟੀ ਵਲੋਂ ਮਾਨਤਾ ਪ੍ਰਾਪਤ ਸ਼੍ਰੀ ਗੁਰੁ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਫਿਜ਼ਿਕਸ ਵਿਭਾਗ ਵਿਚ ਬਤੋਰ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਂਵਾਂ ਨਿਭਾ ਰਹੇ ਡਾ.ਵਿਮਲ ਮਹਿਤਾ ਅਤੇ ਡਾ.ਦੀਪ ਸ਼ਿਖਾ ਨੂੰ ਭਾਰਤ ਸਰਕਾਰ ਦੇ ਨਿਊਕਲੀਅਰ ਸਾਇੰਸ ਵਿਭਾਗ ਵਲੋਂ ਖਾਦ ਦੀ ਲਗਾਤਾਰ ਵਰਤੋਂ ਦਾ ਪਟਿਆਲਾ ਅਤੇ ਫਤਿਹਗੜ ਸਾਹਿਬ ਦੀ ਖੇਤੀਬਾੜੀ ਯੋਗ ਜਮੀਨ ਤੇ ਰੇਡੀਓ ਐਕਟੀਵੀਟੀ ਦਾ ਅਸਰ ਵਿਸ਼ੇ ਤੇ ਦੋ ਸਾਲਾਂ ਲਈ ਕਰੀਬ 27 ਲੱਖ ਦਾ ਖੋਜ ਪ੍ਰੋਜੈਕਟ ਮਿਲਿਆ ਹੈ ਕਾਲਜ ਦੇ ਪ੍ਰਿੰਸੀਪਲ ਡਾ.ਕਸ਼ਮੀਰ ਸਿੰਘ ਨੇ ਦਸਿਆਂ ਕਿ ਉਕਤ ਪ੍ਰੋਜੈਕਟ ਦਾ ਮਿਲਣਾ ਕਾਲਜ ਅਤੇ ਇਸ ਇਲਾਕੇ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਸ ਲਈ ਫਿਜਿਕਸ ਵਿਭਾਗ ਵੀ ਵਧਾਈ ਦਾ ਪਾਤਰ ਹੈ।
ਇਹ ਜਾਣਕਾਰੀ ਜਾਣਕਾਰੀ ਕਾਲਜ ਦੇ ਪੀ.ਆਰ.ਓ ਪ੍ਰੋ.ਅਵਤਾਰ ਸਿੰਘ ਨੇ ਦਿਤੀ।
ਖ਼ਾਲਸਾ ਕਾਲਜ ਦੇ ਡਾ. ਵਿਮਲ ਮਹਿਤਾ ਅਤੇ ਡਾ.ਦੀਪ ਸ਼ਿਖਾ ਨੂੰ ਭਾਰਤ ਸਰਕਾਰ ਵੱਲੋਂ 27 ਲੱਖ ਦਾ ਖੋਜ ਪ੍ਰੋਜੈਕਟ ਮਿਲਿਆ



