ਸਰਦੂਲਗੜ੍ਹ, 12 ਅਕਤੂਬਰ (ਵਿਪਨ ਗੋਇਲ)-ਸਰਦੂਲਗੜ੍ਹ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਸਰਦੂਲਗੜ੍ਹ ਇਕਾਈ ਦੀ ਮੀਟਿੰਗ ਸੰਤੋਖ ਸਿੰਘ ਖੈਰਾ ਦੀ ਪ੍ਰਧਾਨਗੀ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਪ੍ਰੈਸ ਸਕੱਤਰ ਦਰਸਨ ਸਿੰਘ ਜਟਾਣਾ ਨੇ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਕੀਤੇ ਪਰਚੇ ਦਰਜ ਖਾਰਜ ਕੀਤੇ ਜਾਣ ਕਿਉਕਿ ਪਰਾਲੀ ਸਾੜਨ ਤੋਂ ਬਿਨ੍ਹਾ ਕਿਸਾਨਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਜਾਂ ਫਿਰ ਕਿਸਾਨਾਂ ਨੂੰ 6000/- ਪ੍ਰਤੀ ਕਿਲ੍ਹਾ ਮੁਆਵਜਾ ਦਿੱਤਾ ਜਾਵੇ। ਨਰਮੇ ਤੇ ਝੋਨੇ ਨੂੰ ਪੂਰੇ ਮੁੱਲ ਤੇ ਖਰੀਦਿਆ ਜਾਵੇ ਜੇਕਰ ਝੋਨੇ ਤੇ ਨਰਮੇ ਦੀ ਖਰੀਦ ਠੀਕ ਢੰਗ ਨਾਲ ਨਾ ਕੀਤੀ ਗਈ ਤਾਂ ਖਰੀਦ ਏਜੰਸੀਆ ਦਾ ਘਿਰਾਉ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਟਿਊੇਬਵੈਲ ਤੇ ਮੋਟਰਾਂ ਤੇ ਬਿੱਲ ਲਾਏ ਤੇ ਨਹਿਰੀ ਮਾਮਲਾ ਲਾਇਆ ਗਿਆ ਤਾਂ ਕਿਸਾਨ ਇਸਦਾ ਵਿਰੋਧ ਕਰਨਗੇ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਅਵਾਰਾ ਪਸੂਆਂ ਦਾ ਪ੍ਰਬੰਧ ਕੀਤਾ ਜਾਵੇ। ਅਨਾਜ ਮੰਡੀਆਂ ਨੂੰ ਵਿੱਚ ਕਿਸਾਨਾਂ ਨੂੰ ਰਾਤ ਨੂੰ ਸੋਣ ਨਹੀਂ ਦਿੰਦੇ ਅਤੇ ਜਿਨਸਾਂ ਨੂੰ ਖਰਾਬ ਕਰਦੇ ਹਨ। ਇਹਨਾਂ ਤੇ ਪਹਿਰਾ ਲਾਇਆ ਜਾਵੇ। ਕਿਸਾਨਾਂ ਸਿਰ ਚੜਿਆ ਕਰਜਾ ਖਤਮ ਕੀਤਾ ਜਾਵੇ। ਡਾ. ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ।
ਇਸ ਮੋਕੇ ਤੇ ਸੰਤੋਖ ਸਿੰਘ ਖੈਰਾ ਜਸਵੰਤ ਸਿੰਘ ਹੀਰਕੇ ਪਿਰਥੀ ਸਿੰਘ ਮੀਰਪੁਰ, ਭੋਲਾ ਸਿੰਘ ਸਾਧੂਵਾਲਾ, ਮਨਪ੍ਰੀਤ ਸਿੰਘ ਝੰਡੂਕੇ, ਸੇਰ ਸਿੰਘ ਹੀਰਕੇ, ਬਲਜੀਤ ਸਿੰਘ ਝੰਡਾ, ਦਲੀਪ ਸਿੰਘ ਫੋਜੀ, ਬਾਬੂ ਸਿੰਘ ਫੱਤਾ, ਗੁਰਤੇਜ ਸਿੰਘ ਖਾਲਸਾ, ਕੁਲਵੰਤ ਸਿੰਘ ਜਟਾਣਾ, ਗੁਰਪ੍ਰੀਤ ਸਿੰਘ ਆਦਿ ਸਾਮਿਲ ਹੋਏ।
ਟਿਊਬਵੈਲ, ਮੋਟਰਾਂ ਦੇ ਬਿੱਲ ’ਤੇ ਨਹਿਰੀ ਮਾਮਲਾ ਲਾਇਆ ਤਾਂ ਕਿਸਾਨ ਯੂਨੀਅਨ ਕਰੇਗੀ ਵਿਰੋਧ : ਜਟਾਣਾ



