ਜਲੰਧਰ, 11 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਫਿਜਿਓਥੈਰੇਪੀ ਵਿਭਾਗ ਦੁਆਰਾ ਵਿਸ਼ਵ ਸੈਰੇਬਰਲ ਪਾਲਸੀ ਦਿਵਸ ਮਨਾਇਆ ਗਿਆ।ਇਸ ਮੌਕੇ ਤੇ ਇਕ ਖਾਸ ਮਹਿਮਾਨ ਮਿਸਟਰ ਵਿਵੇਕ ਜੋਸ਼ੀ ਜਿਹੜੇ ਕਿ ਆਪ ਸੈਰੇਬਰਲ ਪਾਲਸੀ ਦਾ ਸ਼ਿਕਾਰ ਹਨ, ਮੁਖ ਮਹਿਮਾਨ ਸਨ।ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸੁਆਗਤ ਕੀਤਾ। ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਦਸਿਆ ਕਿ ਕਾਲਜ ਵਿਚ ਅੱਜ ਤੋਂ 18 ਸਾਲ ਪਹਿਲੇ ਫਿਜਿਓਥੈਰੇਪੀ ਓ.ਪੀ.ਡੀ. ਦੀ ਸ਼ੁਰੂਆਤ ਹੋਈ।ਉਨ੍ਹਾਂ ਕਿਹਾ ਕਿ ਸੈਰੇਬਰਲ ਪਾਲਸੀ ਵਾਸਤਵ ਵਿਚ ਨਵਜਾਤ ਬੱਚੇ ਦੇ ਅਵਿਕਸਿਤ ਦਿਮਾਗ ਚ ਹੋਏ ਕੋਈ ਨੁਕਸਾਨ ਦੇ ਕਾਰਨ ਪੈਦਾ ਹੁੰਦੀ ਹੈ। ਇਹ ਲਗਭਗ ਹਜ਼ਾਰ ਜਨਮੇ ਬਚਿਆਂ ਵਿੱਚ ਦੋਂ ਤੋਂ ਤਿੰਨ ਵਿਚ ਹੋ ਸਕਦੀ ਹੈ। ਇਸ ਸਮੱਸਿਆ ਕਾਰਨ ਬੱਚਾ ਸ਼ਰੀਰਿਕ ਤੌਰ ਤੋਂ ਪਿਛੜ ਜਾਂਦਾ ਹੈ। ਉਨ੍ਹਾਂ ਨੂੰ ਇਸ ਕਾਰਜ ਲਈ ਤੱਤਕਾਲੀਨ ਰਾਸ਼ਟਰਪਤੀ ਪ੍ਰਣਵ ਮੁਖਰਜੀ ਵਲੋਂ ਰਾਸ਼ਟਰੀ ਸਨਮਾਨ ਵੀ ਦਿੱਤਾ ਗਿਆ।ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਦਸਿਆ ਕਿ ਜਲੰਧਰ ਦੇ ਲਗਭਗ 25 ਸੈਰੇਬਰਲ ਪਾਲਸੀ ਬੱਚਿਆ ਦੇ ਮਾਤਾ-ਪਿਤਾ ਨੂੰ ਵੀ ਬੁਲਾਇਆ ਗਿਆ। ਇਨ੍ਹਾਂ ਬੱਚਿਆਂ ਦੇ ਸਟੇਜ ਤੇ ਰੰਗਾਂਰੰਗ ਕਾਰਜ ਪੇਸ਼ ਕਰਕੇ ਸਾਰਿਆਂ ਨੂੰ ਹੈਰਾਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਦੇ ਚੌਥੇ ਸਾਲ ਦੇ ਵਿਦਿਆਰਥੀਆਂ ਨੂੰ ਇਕ ਨਾਟਕ ਦੁਆਰਾ ਸੈਰੇਬਰਲ ਪਾਲਸੀ ਅਤੇ ਉਸ ਨਾਲ ਜੁੜੀਆਂ ਹੋਈਆਂ ਭ੍ਰਾਂਤੀਆਂ ਬਾਰੇ ਦਸਿਆ।ਜ਼ਿਆਦਾ ਤਰ ਬੱਚੇ ਆਪਣੇ ਪੈਰਾ ਤੇ ਖੜੇ ਹਨ ਅਤੇ ਜੀਵਨ ਵਿਚ ਆਤਮ ਨਿਰਭਰ ਹਨ।ਮਿਸਟਰ ਵਿਵੇਕ ਜੋਸ਼ੀ ਨੇ ਹਾਲ ਦੇ ਵਿਚ ਬੈਠੇ ਸਾਰੇ ਮਾਤਾ ਪਿਤਾ ਨੂੰ ਪਾਜਿਟਵ ਸੋਚ ਰੱਖਣ ਨੂੰ ਕਿਹਾ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਗ ਸਮਰਾ ਜੀ ਨੂੰ ਸਾਰੇ ਮਾਤ ਪਿਤਾ ਨੂੰ ਉਨਾਂ ਦੇ ਸੰਘਰਸ਼ ਲਈ ਸਨਮਾਨਿਤ ਕੀਤਾ।
ਐਡਵੋਕੇਟ ਭੁਪਿੰਦਰ ਸਿੰਘ ਸਰਾਂ ਬਣੇ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਮੈਂਬਰ



