ਫਿਰੋਜ਼ਪੁਰ, 11 ਅਕਤੂਬਰ (ਸਤਬੀਰ ਬਰਾੜ)-ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਾਕੇਸ਼ ਸ਼ਰਮਾ ਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਫਿਰੋਜ਼ਪੁਰ ਡਾ. ਦਰਬਾਰਾ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੂਜਾ ਆਯੂਰਵੈਦਾ ਦਿਵਸ 17 ਅਕਤੂਬਰ 2017 ਨੂੰ ਮਨਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਡਾ. ਅਵਤਾਰ ਕ੍ਰਿਸ਼ਨ ਗਰੋਵਰ ਆਯੂਰਵੈਦਿਕ ਮੈਡੀਕਲ ਅਫਸਰ, ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਸਿਵਲ ਹਸਪਤਾਲ ਫਿਰੋਜ਼ਪੁਰ ਨੇ ਦੱਸਿਆ ਕਿ ਹਰ ਸਾਲ ਆਯੂਸ਼ ਵਿਭਾਗ ਵੱਲੋਂ ਆਯੂਰਵੈਦਾ ਡੇ ਦਾ ਥੀਮ ਮ੍ਯਿਥਿਆ ਜਾਂਦਾ ਹੈ। ਇਸ ਸਾਲ ਦਾ ਥੀਮ ਹੈ ‘ਪੇਨ ਮੈਨੇਜਮੈਂਟ ਥਰੂ ਆਯੂਰਵੈਦਾ’। ਡਾ. ਗਰੋਵਰ ਨੇ ਦੱਸਿਆ ਕਿ ਆਯੂਰਵੈਦਿਕ ਪ੍ਰਣਾਲੀ ਹਜ਼ਾਰਾਂ ਸਾਲ ਪੁਰਾਣੀ ਪ੍ਰਣਾਲੀ ਹੈ। ਇਸ ਪ੍ਰਣਾਲੀ ਦੇ ਸਨਾਤਕ ਪੇਨ (ਦਰਦ) ਨੂੰ ਸਰੀਰ ਤੇ ਦਿਮਾਗ ਦੇ ਪੱਧਰ ਤੇ ਠੀਕ ਕਰਦੇ ਹਨ। ਆਯੂਰਵੈਦਿਕ ਤਰੀਕਾ ਇਲਾਜ ਰਾਹੀਂ ਸਭ ਤਰ੍ਹਾਂ ਦੀਆਂ ਦਰਦਾਂ ਜਿਵੇਂ ਸਿਰਦਰਦ, ਕਮਰ ਦਰਦ, ਜੋੜ ਦਰਦ, ਪੇਟ ਦਰਦ ਆਦਿ ਦਾ ਸੁਚਾਰੂ ਤਰੀਕੇ ਨਾਲ ਇਲਾਜ ਉਪਲਬੱਧ ਹੈ। ਇਸ ਪ੍ਰਣਾਲੀ ਰਾਹੀਂ ਜਲਦੀ ਅਰਾਮ ਆਉਂਦਾ ਹੈ। ਇਹ ਤੇਜ਼ ਦਰਦ ਵਿਚ ਵੀ ਪ੍ਰਭਾਵੀ ਹੈ। ਆਯੂਰਵੈਦਿਕ ਦਵਾਈਆਂ ਦੇ ਬੁਰੇ ਪ੍ਰਭਾਵ ਵੀ ਨਹੀਂ ਹਨ ਤੇ ਅੰਗਰੇਜ਼ੀ ਦਵਾਈਆਂ ਵਾਂਗੂ ਇਨ੍ਹਾਂ ਦੀ ਆਦਤ ਵੀ ਨਹੀਂ ਪੈਂਦੀ। ਆਯੂਰਵੈਦਿਕ ਪ੍ਰਣਾਲੀ ਵਿਚ ਆਹਾਰ ਵਿਹਾਰ ਤੇ ਰਹਿਣ ਸਹਿਣ ਦਾ ਬਹੁਤ ਰੋਲ ਹੈ।
ਦੂਜਾ ਆਯੂਰਵੇਦ ਦਿਵਸ 17 ਨੂੰ : ਡਾ. ਅਵਤਾਰ ਕ੍ਰਿਸ਼ਨ ਗਰੋਵਰ



