Skip to content
Independent perspectives. Global stories.
BREAKING

ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਅੰਡਰ-19, 12 ਤੋਂ 15 ਅਕਤੂਬਰ ਤੱਕ

Share this story

ਜਲੰਧਰ, 11 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਐਮ. ਜੀ. ਐਨ. ਐਜੂਕੇਸ਼ਨਲ ਟਰੱਸਟ, ਜਲੰਧਰ ਨੇ ਬਾਨੀ-ਪਿਤਾਮਾ ਭਾਈ ਗੋਬਿੰਦ ਸਿੰਘ ਪਸਰੀਚਾ ਦੀ ਯਾਦ ਨੂੰ ਤਰੋਤਾਜ਼ਾ ਅਤੇ ਸਦੀਵੀ ਰੱਖਣ ਲਈ ਸੰਨ 2000 ਵਿਚ ਕ੍ਰਿਕਟ ਟੂਰਨਾਮੈਂਟ ਕਰਵਾਉਣੇ ਸ਼ੁਰੂ ਕੀਤੇ । ਸ਼ੁਰੂ-ਸ਼ੁਰੂ ਵਿੱਚ ਟੂਰਨਾਮੈਂਟ ਲੋਕਲ ਏਰੀਏ ਤੱਕ ਸੀਮਤ ਰਿਹਾ । ਹੌਲੀ-ਹੌਲੀ ਇਹ ਅੰਤਰਰਾਸ਼ਟਰੀ ਪੱਧਰ ਤੇ ਪਹੁੰਚ ਗਿਆ ਜਦੋਂ ਸੰਨ 2008 ਵਿੱਚ ਪਾਕਿਸਤਾਨ ਦੀ ਟੀਮ ਨੇ ਇਸ ਦੀ ਸ਼ਾਨ ਵਧਾਈ । ਇਸ ਸਾਲ ਐਮ. ਜੀ. ਐਨ. ਪਰਿਵਾਰ 18ਵਾਂ ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ ਆਲ ਇੰਡੀਆ (ਅੰਡਰ-19) ਅੰਤਰ ਸੀ.ਬੀ.ਐਸ.ਈ. ਸਕੂਲਜ਼ ਕ੍ਰਿਕਟ ਟੂਰਨਾਮੈਂਟ 12 ਅਕਤੂਬਰ ਤੋਂ 15 ਅਕਤੂਬਰ 2017 ਨੂੰ ਕਰਵਾ ਰਿਹਾ ਹੈ । ਇਹ ਟੂਰਨਾਮੈਂਟ ਐਮ. ਜੀ. ਐਨ. ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਦੇ ਖੁੱਲ੍ਹੇ ਤੇ ਹਰੇ-ਭਰੇ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ । ਇਹ ਬੜੀ ਮਾਣ ਦੀ ਗੱਲ ਹੈ ਕਿ ਇਸ ਵਾਰ ਭਾਗ ਲੈ ਰਹੀਆਂ 8 ਟੀਮਾਂ ਵਿੱਚੋਂ ਪੰਜਾਬ ਤੋ ਇਲਾਵਾ 5 ਟੀਮਾਂ ਦੂਸਰੇ ਰਾਜਾਂ ਤੋਂ ਹਨ। ਇਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ : ਦ ਸਵਾਮੀ ਨਰਾਇਣ ਸਕੂਲ, ਨਾਗਪੁਰ, ਮਹਾਰਾਂਸ਼ਟਰਾ, ਜੀ. ਡੀ. ਗੋਇਨਕਾਂ ਇੰਟਰਨੈਸ਼ਨਲ ਸਕੂਲ , ਸੂਰਤ, ਗੁਜਰਾਤ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਵਸੰਤ ਵਿਹਾਰ ਉ¤ਤਰ-ਪੱਛਮੀਂ ਦਿੱਲੀ ,ਵਿੱਦਿਆ ਜੈਨ ਪਬਲਿਕ ਸਕੂਲ, ਰੋਹਿਨੀ ਦੱਖਣੀਂ ਦਿੱਲੀ , ਪਰਤਾਪ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸੋਨੀਪਤ, ਹਰਿਆਣਾ, ਦੁਰਗਾ ਪਬਲਿਕ ਸਕੂਲ, ਬਰੋਗ ਬਾਈ ਪਾਸ, ਸੋਲਨ ਹਿਮਾਚਲ ਪ੍ਰਦੇਸ਼ , ਕੁੰਦਨ ਵਿੱਦਿਆ ਮੰਦਰ ਸਕੂਲ, ਲੁਧਿਆਣਾ ਪੰਜਾਬ , ਐਮ. ਜੀ. ਐਨ. ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਪੰਜਾਬ। ਸ੍ਰ. ਜਰਨੈਲ ਸਿੰਘ ਪਸਰੀਚਾ, ਪੈਟਰਨ, ਪ੍ਰਬੰਧਕ ਕਮੇਟੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਦੋ ਸੰਨ 2000 ਵਿੱਚ ਇਹ ਕ੍ਰਿਕਟ ਟੂਰਨਾਮੈਂਟ ਕਰਵਾਉਣਾ ਸ਼ੁਰੂ ਕੀਤਾ ਗਿਆ ਸੀ ਉਸ ਵੇਲੇ ਜੇਤੂ ਟੀਮ ਲਈ ਨਕਦ ਇਨਾਮ 51000 ਰੁਪਏ ਅਤੇ ਜੇਤੂ ਟਰਾਫੀ ਸਨ, ਤੇ 2015 ਤੋਂ ਟੂਰਨਾਮੈਂਟ ਦੀ ਜੇਤੂ ਟੀਮ ਲਈ ਨਕਦ ਇਨਾਮ 51000 ਰੁਪਏ ਅਤੇ ਜੇਤੂ ਟਰਾਫੀ ਕਰ ਦਿੱਤਾ ਹੈ । ਰਨਰਜ਼-ਅਪ ਟੀਮ ਵਾਸਤੇ ਓੁਦੋਂ 31000 ਰੁਪਏ ਤੇ ਹੁਣ 31000 ਰੁਪਏ ਨਕਦ ਤੇ ਟਰਾਫੀ ਹੈ । ਮੈਨ ਆਫ ਦਾ ਸੀਰੀਜ਼ ਲਈੇ ਉਦੋਂ 1100 ਰੁਪਏ ਤੇ ਹੁਣ 5100 ਰੁਪਏ ਨਕਦ ਇਨਾਮ ਹੈ।

WRITTEN BY