ਅਮਰਗੜ੍ਹ, 11 ਅਕਤੂਬਰ (ਸੁਖਵਿੰਦਰ ਸਿੰਘ ਅਟਵਾਲ)- ਮਾਨਯੋਗ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾੳਣ ਵਾਲੇ ਵਹਾਨਾਂ ਦੇ ਚਲਾਨ ਕੱਟੇ ਗਏ।ਟ੍ਰੈਫਿਕ ਇੰਚਾਰਜ਼ ਏ.ਐਸ.ਆਈ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਮਾਨਯੋਗ ਡੀ.ਐਸ.ਪੀ. ਟ੍ਰੈਫਿਕ ਸ੍ਰੀ ਰੋਸ਼ਨ ਲਾਲ ਦੀਆਂ ਸ਼ਖਤ ਹਦਾਇਤਾ ਆਨੁਸਾਰ ਟ੍ਰੈਫਿਕ ਨਿਯਮਾਂ ਦੀ ਸਰੇਆਮ ਧੱਜੀਆਂ ਉਡਾਉਣ ਵਾਲੇ ਵਹਾਨਾਂ ਅਤੇ ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ,ਮੋਕੇ ਤੇ ਮੋਜੂਦ ਪ੍ਰੈਸ ਨੂੰ ਟ੍ਰੈਫਿਕ ਇੰਚਾਰਜ ਕਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਟ੍ਰੈਫਿਕ ਪੁਲਿਸ ਦੇ ਮਾਨਯੋਗ ਡੀ.ਐਸ.ਪੀ. ਸ੍ਰੀ ਰੋਸ਼ਨ ਲਾਲ ਨੇ ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ ਸਕੂਲ ਬੱਸਾਂ ਦੀ ਨਿਗਰਾਨੀ ਕਰਨ ਸਬੰਧੀ ਜਿਸ ਤਹਿਤ ਬਾਬਾ ਗੰਢਾ ਸਿੰਘ ਸਕੂਲ ਅਮਰਗੜ੍ਹ ਦੀਆਂ ਦੋ ਸਕੂਲ ਬੱਸਾਂ ਦੇ ਗਲਤ ਪਾਰਕਿੰਗ ਕਰਕੇ ਬੱਚੇ ਉਤਾਰਨ ਸਮੇਂ ਅਤੇ ਕਾਗਜਤ ਪੂਰੇ ਨਾ ਹੋਣ ਕਰਨ ਅਤੇ ਇੱਕ ਇੰਡੇਨ ਗੈਸ ਵਾਲੀ ਗੱਡੀ ਦਾ ਪਰੈਸ਼ਰ ਹਾਰਨ ਤੋਂ ਇਲਾਵਾ ਪੰਦਰਾ ਤੋਂ ਵੱਧ ਚਲਾਣ ਕੱਟੇ ਗਏ। ਉਨ੍ਹਾਂ ਕਿਹਾ ਕਿ ਗਲਤ ਪਾਰਕਿੰਗ ਕਰਕੇ ਰੋਡ ਤੇ ਗੱਡੀ ਖੜਾਕੇ ਬੱਚੇ ਉਤਾਰਨ ਨਾਲ ਕਿਸੇ ਬੱਚੇ ਦਾ ਜਾਨੀ ਨੁਕਸਾਨ ਹੋ ਸਕਦਾ ਹੈ ਅਤੇ ਬੱਚੇ ਕਿਸੇ ਭਿਆਨਕ ਹਾਸਦੇ ਦਾ ਸਿਕਾਰ ਵੀ ਹੋ ਸਕਦੇ ਹਨ। ਇਸ ਤਰ੍ਹਾਂ ਕਨੂੰਨ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਅਤੇ ਵਾਹਨ ਚਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਕਿਸੇ ਵੀ ਤਰ੍ਹਾਂ ਬਖਸ਼ੇ ਨਹੀਂ ਜਾਣਗੇ। ਇਸ ਮੌਕੇ ਟ੍ਰੈਫਿਕ ਹੋਲਦਾਰ ਬਲਵਿੰਦਰ ਸਿੰਘ ਅਤੇ ਜਗਦੇਵ ਸਿੰਘ ਹਾਜ਼ਰ ਸਨ।
ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੀਆਂ ਸਕੂਲੀ ਬੱਸਾਂ ਸਮੇਤ ਕਈਆਂ ਦੇ ਕੱਟੇ ਚਲਾਨ



