ਅੰਮ੍ਰਿਤਸਰ 11 ਅਕਤੂਬਰ- ਪੰਜਾਬ ਪ੍ਰਦੇਸ਼ ਕਾਂਗਰਸ ਕੇਮਟੀ ਦੇ ਜਨਰਲ ਸਕ¤ਤਰ ਅਤੇ ਬੁਲਾਰੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ’ਤੇ ਬੁੱਧਵਾਰ ਉਸ ਸਮੇਂ ਹਮਲਾ ਹੋ ਗਿਆ ਜਦੋਂ ਉਹ ਗੋਲੀ ਲ¤ਗਣ ਕਾਰਨ ਜ਼ਖਮੀ ਹੋਏ 8 ਸਾਲਾ ਬ¤ਚੇ ਕਾਰਤਿਕ ਦਾ ਪਤਾ ਲੈਣ ਲਈ ਜੈਂਤੀਪੁਰ ਸਥਿਤ ਉਸ ਦੇ ਘਰ ਗਏ ਹੋਏ ਸਨ। ਜੈਤੀਪੁਰ ਵਿਚ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਵਿਵਾਦ ਹੋ ਗਿਆ ਸੀ, ਜਿਸ ਦੌਰਾਨ ਗੋਲੀਬਾਰੀ ਵੀ ਹੋਈ। ਇਸ ਗੋਲੀਬਾਰੀ ਵਿਚ ਬੱਚਾ ਕਾਰਤਿਕ ਜ਼ਖਮੀ ਹੋ ਗਿਆ।ਜਿਵੇਂ ਹੀ ਮਜੀਠੀਆ ਪਤਾ ਲੈਣ ਲਈ ਬੱਚੇ ਦੇ ਘਰ ਪਹੁੰਚੇ ਤਾਂ ਦੂਸਰੀ ਧਿਰ ਨੇ ਇ¤ਟਾਂ ਰੋੜੇ ਅਤੇ ਫਾਇਰ ਕਰਨੇ ਸ਼ੁਰੂ ਕਰ ਦਿ¤ਤੇ। ਇਸ ਵਿਵਾਦ ਦੌਰਾਨ ਘਰ ਦੇ ਬਾਹਰ ਖੜ੍ਹੀ ਲਾਲੀ ਮਜੀਠੀਆ ਦੀ ਗ¤ਡੀ ਬੁਰੀ ਤਰ੍ਹਾਂ ਤੋੜ ਦਿ¤ਤੀ ਗਈ।
ਝਗੜੇ ਲਈ ਲਾਲੀ ਮਜੀਠੀਆ ਖੁਦ ਜ਼ਿੰਮੇਵਾਰ : ਬਿਕਰਮ ਮਜੀਠੀਆ
ਅੰਮ੍ਰਿਤਸਰ- ਕਾਂਗਰਸੀ ਆਗੂ ਲਾਲੀ ਮਜੀਠਾ ਵ¤ਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਠਹਿਰਾਉਦਿਆ ਅਫ਼ਸੋਸ ਜਤਾਇਆ ਕਿ ਲਾਲੀ ਜੈਂਤੀਪੁਰ ਦੇ ਦੋ ਭਰਾਵਾਂ ਦੀ ਪਰਿਵਾਰਕ ਝਗੜੇ ਦਾ ਲਾਹਾ ਅਤੇ ਸਿਆਸੀਕਰਨ ਪਿੰਡ ਵਿ¤ਚ ਆਪਣੇ ਸਿਆਸੀ ਪੈਰ ਲਾਉਣ ਲਈ ਕਰ ਰਹੇ ਹਨ।ਉਨ੍ਹਾਂ ਕਿਹਾ ਇਸ ਵਾਰ ਉਹ ਇ¤ਕ ਧਿਰ ਨੂੰ ਵਰਗਲਾ ਕੇ ਪਿੰਡ ’ਚ ਆਪਣੀ ਥਾਂ ਬਣਾਉਣ ਲਈ ਗਏ ਹਨ। ਉਹਨਾਂ ਦ¤ਸਿਆ ਕਿ ਦੋਵੇਂ ਪਰਿਵਾਰ ਉਸ ਦੇ ਸਮਰਥਕ ਹਨ, ਪਰ ਲਾਲੀ ਨੇ ਜਾ ਕੇ ਪਰਿਵਾਰਕ ਝਗੜੇ ਨੂੰ ਸਿਆਸੀ ਰੰਗਤ ਦੇਣ ਦੀ ਰਾਜਨੀਤੀ ਕੀਤੀ।



