Skip to content
Independent perspectives. Global stories.
BREAKING

ਦੁਆਬਾ ਕਾਲਜ ’ਚ 6 ਰੋਜ਼ਾ ਰੇਡਿਓ ਪ੍ਰੋਡਕਸ਼ਨ ਅਤੇ ਵਰਕਸ਼ਾਪ ਆਰੰਭ

Share this story

ਜਲੰਧਰ, 9 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਦੋਆਬਾ ਕਾਲਜ ਦੇ ਪੀਜੀ ਡਿਪਾਰਟਮੈਂਟ ਆਫ ਜਨਰਲਿਜਮ ਅਤੇ ਮਾਸ ਕਮਿਉਨਿਕੇਸ਼ਨ ਵਿਭਾਗ ਵੱਲੋਂ 6 ਰੋਜਾ ਰੇਡਿਓ ਪ੍ਰੋਡਕਸ਼ਨ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸਦੇ ਪਹਿਲੇ ਦਿਨ ਅਕਾਸ਼ਵਾਨੀ ਅਤੇ ਪ੍ਰਸਾਰ ਭਾਰਤੀ ਦੇ ਕੋਡ ਆਫ ਕੰਡਕਟ ਵਿਸ਼ੇ ਤੇ ਸ਼੍ਰੀਮਤੀ ਸੰਤੋਸ਼ ਰਿਸ਼ੀ-ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੋਡਿਓ ਬਤੌਰ ਕਾਰਜਸ਼ਾਲਾ ਸੰਚਾਲਕ ਅਤੇ ਮੁੱਖ ਮਹਿਮਾਨ, ਸ਼੍ਰੀ ਪੰਕਜ ਬਤੌਰ ਵਿਸ਼ੇਸ਼ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਵਿਭਾਗਮੁਖੀ ਡਾ. ਸਿਮਰਨ ਸਿੱਧੂ, ਪ੍ਰਾਧਿਆਪਕਾਂ ਅਤੇ 17′ ਵਿਦਿਆਰਥੀਆਂ ਨੇ ਕੀਤਾ। ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਸੰਤੋਸ਼ ਰਿਸ਼ੀ ਨੇ ਕਿਹਾ ਕਿ ਅਕਾਸ਼ਵਾਨੀ ਜੋ ਕਿ ਪ੍ਰਸਾਰ ਭਾਰਤੀ ਦੇ ਅੰਤਰਗਤ ਆਉਂਦਾ ਹੈ ਨੂੰ ਉਸਦੇ ਦੁਆਰਾ ਲਾਗੂ ਕੀਤੇ ਗਏ ਕੋਡ ਆਫ ਕੰਡਕਟ ਦਾ ਬਹੁਤ ਧਿਆਨ ਰਖਣਾ ਪੈਂਦਾ ਹੈ ਜਿਸਦੇ ਤਹਤ ਰੇਡਿਓ ਪ੍ਰੋਗਰਾਮ ਬਣਾਉਣੇ ਅਤੇ ਪ੍ਰਸਾਰਤ ਕਰਨ ਤੋਂ ਪਹਿਲਾਂ ਇਸ ਗੱਲ ਦਾ ਵਿਸੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਕਿਸੇ ਵੀ ਸਮੁਦਾਏ ਦੀਆਂ ਭਾਵਨਾਵਾਂ ਆਹਤ ਨਾ ਹੋਣ। ਰੇਡਿਓ ਦੇ ਮਧਿਅਮ ਵਿੱਚ ਭਾਸ਼ਾ ਤੇ ਸੰਜਮ ਰੱਖਨਾ ਪੈਂਦਾ ਹੈ ਅਤੇ ਸਹੀ ਭਾਸ਼ਾ ਦਾ ਸਲੀਕੇ ਨਾਲ ਇਸਤੇਮਾਲ ਕਰਨਾ ਪੈਂਦਾ ਹੈ ਤਾਂ ਹੀ ਅਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਸਕਦੇ ਹਾਂ ਅਤੇ ਪ੍ਰੋਗਰਾਮ ਨੂੰ ਅਸਰਦਾਰ ਬਣਾ ਸਕਦੇ ਹਾਂ। ਕੋਡ ਆਫ ਕੰਡਕਟ ਦੇ ਤਹਿਤ ਅਸੀਂ ਕੋਈ ਪ੍ਰੋਗਰਾਮ ਜਾਂ ਖਬਰ ਲੋਕਾਂ ਨੂੰ ਉਕਸਾਉਨ ਵਾਲੀ ਨਹੀਂ ਚੁਣ ਸਕਦੇ ਜਿਹੜੇ ਵਿਦਿਆਰਥੀ ਰੇਡਿਓ ਦੇ ਖੇਤਰ ਵਿੱਚ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੀ ਭਾਸ਼ਾ ਦੀ ਵਧੀਆ ਪਕੜ ਬਣਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਵਿਜੁਅਲ ਮਧਿਅਮ ਦੇ ਦੌਰ ਵਿੱਚ ਰੇਡਿਓ ਵਧੀਆ ਚੱਲ ਰਿਹਾ ਹੈ, ਇਸਦੀ ਪਹੁੰਚ 97 ਫੀਸਦੀ ਜਨਤਾ ਤਕ ਹੈ ਜੋ ਕਿ ਇਸਦੀ ਸਫਲਤਾ ਦਾ ਸੂਚਕ ਹੈ। ਇਸ ਮੌਕੇ ਤੇ ਡਾ. ਸਿਮਰਨ ਸਿੱਧੂ, ਪ੍ਰੋ. ਪ੍ਰਿਆ, ਪ੍ਰੋ. ਸੁਪਰਿਆ, ਪ੍ਰੋ. ਸੰਤ ਸਿੰਘ, ਪ੍ਰੋ. ਸੁਹੇਲ ਪ੍ਰਤਾਪ, ਪ੍ਰੋ. ਗੁਰਪ੍ਰੀਤ, ਪ੍ਰੋ. ਤਜਿੰਦਰ ਕੁਮਾਰ ਅਤੇ ਪ੍ਰੋ. ਰਮਨਦੀਪ ਵੀ ਹਾਜਰ ਸਨ। ਦੁਆਬਾ ਕਾਲਜ ਵਿਖੇ ਵਰਕਸ਼ਾਪ ਵਿੱਚ ਸ਼੍ਰੀਮਤੀ ਸੰਤੋਸ਼ ਰਿਸ਼ੀ ਹਾਜਰੀ ਨੂੰ ਸੰਬੋਧਤ ਕੀਤਾ।

WRITTEN BY