ਸੰਗਰੂਰ, 9 ਅਕਤੂਬਰ (ਸੰਜੀਵ ਸਿੰਗਲਾ)- ਜ਼ਿਲ੍ਹੇ ਅੰਦਰ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਜਾਗਰੂਕਤਾ ਸਪਤਾਹ ਸ਼ੁਰੂ ਹੋ ਗਿਆ ਹੈ ਜੋ ਕਿ 14 ਅਕਤੂਬਰ ਤ¤ਕ ਜਾਰੀ ਰਹੇਗਾ। ਇਸ ਜਾਗਰੂਕਤਾ ਸਪਤਾਹ ਦਾ ਮੁ¤ਖ ਸਿਰਲੇਖ ‘ਨਵੇਂ ਭਾਰਤ ਦੀਆਂ ਧੀਆਂ‘ ਹੈ। ਲੋਕਾਂ ਨੂੰ ਬੇਟੀਆਂ ਦੀ ਅਹਿਮੀਅਤ ਪ੍ਰਤੀ ਵ¤ਧ ਤੋਂ ਵ¤ਧ ਜਾਗਰੂਕ ਕਰਨਾ ਹੈ ਡਿਪਟੀ ਕਮਿਸ਼ਨਰ ਸ. ਵਿਰਕ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਆਦੇਸ਼ ਦਿ¤ਤਾ ਕਿ ਜ਼ਿਲ੍ਹੇ ਅੰਦਰ ਕਿਸੇ ਦੇ ਘਰ ਵੀ ਲੜਕੀ ਪੈਦਾ ਹੋਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ‘ਮੁਬਾਰਕਬਾਦ ਸਰਟੀਫਿਕੇਟ’ ਮਾਪਿਆਂ ਨੂੰ ਪਹੁੰਚਾਇਆ ਜਾਵੇ ਤਾਂ ਜੋ ਮਾਪਿਆਂ ਨੂੰ ਲੜਕੀ ਦੇ ਪੈਦਾ ਹੋਣ ‘ਤੇ ਗੌਰਵ ਮਹਿਸੂਸ ਹੋਵੇ। ਲੜਕੀਆਂ ਨੂੰ ਸਿ¤ਖਿਅਤ ਅਤੇ ਸੁਰ¤ਖਿਅਤ ਕਰਨ ਨਾਲ ਹੀ ਇਕ ਸ¤ਭਿਅਕ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੁਹਿੰਮ ਨੂੰ ਇਕ ਲਹਿਰ ਬਣਾ ਕੇ ਬੇਟੀਆਂ ਦੀ ਅਹਿਮੀਅਤ ਨੂੰ ਜਾਗਰੂਕ ਕਰਦੇ ਸਹੁੰ ਚੁ¤ਕ ਸਮਾਗਮ, ਪ੍ਰਚਾਰ ਸਮ¤ਗਰੀ, ਸਕੂਲਾਂ ‘ਚ ਰੈਲੀਆਂ, ਪੋਸਟਰ ਮੁਕਾਬਲੇ, ਲਿਖਤੀ ਨਾਅਰੇ ਮੁਕਾਬਲੇ, ਭਾਸ਼ਨ ਮੁਕਾਬਲੇ ਆਦਿ ਰਾਹੀ ਵ¤ਧ ਤੋਂ ਵ¤ਧ ਜਾਗਰੂਕਤਾ ਫੈਲਾਈ ਜਾਵੇ। ਮੀਟਿੰਗ ਦਰਮਿਆਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਸੁਖਦੀਪ ਸਿੰਘ ਨੇ ਦ¤ਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਜਾਗਰੂਕਤਾ ਮੁਹਿੰਮ ਤਹਿਤ ਪਿੰਡਾਂ ਅਤੇ ਸ਼ਹਿਰੀ ਪ¤ਧਰ ‘ਤੇ ਨੁ¤ਕੜ ਨਾਟਕ, ਪ੍ਰਭਾਤ ਫੇਰੀਆ, ਜਾਗਰੂਕਤਾ ਰੈਲੀਆ ਵੀ ਕੀਤੀਆ ਜਾਣਗੀਆਂ। ਉਨ੍ਹਾਂ ਦ¤ਸਿਆ ਕਿ ਸਪਤਾਹ ਦੌਰਾਨ ਆਂਗਨਵਾੜੀ ਵਰਕਰਾਂ, ਐਨ.ਐਸ.ਐਚ, ਆਸ਼ਾ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਵ¤ਲੋਂ ਜ਼ਿਲ੍ਹੇ ਦੇ ਹਰਕੇ ਘਰ ਜਾ ਕੇ ਸਕੀਮ ਦਾ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੇ ਮਨਾਂ ਅੰਦਰੋਂ ਲੜਕੇ ਅਤੇ ਲੜਕੀ ਦੇ ਫਰਕ ਨੂੰ ਖ਼ਤਮ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਖਪਾਲ ਸਿੰਘ, ਜ਼ਿਲ੍ਹਾ ਸਿ¤ਖਿਆ ਅਫ਼ਸਰ ਸੈਕੰਡਰੀ ਹਰਕਵਲਜੀਤ ਕੌਰ, ਜ਼ਿਲ੍ਹਾ ਸਮਾਜਿਕ ਸੁਰ¤ਖਿਆ ਅਫ਼ਸਰ ਜੋਬਨਦੀਪ ਕੌਰ, ਡੀ.ਐਸ.ਪੀ. ਨਾਹਰ ਸਿੰਘ, ਸੀ.ਡੀ.ਪੀ.ਓ ਸ੍ਰੀ ਪਵਨ ਕੁਮਾਰ ਅਤੇ ਹੋਰ ਵ¤ਖ-ਵ¤ਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਜ਼ਿਲ੍ਹੇ ਵਿੱਚ ‘ਨਵੇਂ ਭਾਰਤ ਦੀਆਂ ਧੀਆਂ’ ਸਿਰਲੇਖ ਹੇਠ ਬੇਟੀ ਬਚਾਓ-ਬੇਟੀ ਪੜ੍ਹਾਓ ਜਾਗਰੂਕਤਾ ਸਪਤਾਹ ਸ਼ੁਰੂ : ਡੀ.ਸੀ.



