ਮੂਨਕ, 7 ਅਕਤੂਬਰ (ਕੁਲਵੰਤ ਸਿੰਘ ਦੇਹਲਾ) -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰ ਪਰਮਿੰਦਰ ਸਿੰਘ ਢੀਂਡਸਾ ਦੀ ਯੋਗ ਅਗਵਾਈ ਹੇਠ ਲਹਿਰਾਗਾਗਾ ਹਲਕੇ ਦੇ ਆਗੂ ਵਲੋਂ ਗੁਰਦਾਸਪੁਰ ਚੋਣਾਂ ਵਿਚ ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੇ ਹਕ ਵਿਚ ਘਰ ਘਰ ਵੋਟਾਂ ਮੰਗਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਹਲਕੇ ਦੇ ਆਗੂਆਂ ਸ੍ਰ ਸੁਖਵੰਤ ਸਿੰਘ ਸਰਾਓ ਪੀ ਪੀ ਐਸ,ਸ੍ਰ ਜਸਪਾਲ ਸਿੰਘ ਦੇਹਲਾ ਚੇਅਰਮੈਨ ਬਲਾਕ ਸੰਮਤੀ ਲਹਿਰਾਗਾਗਾ , ਸੀਨੀਅਰ ਅਕਾਲੀ ਆਗੂ ਗੁਲਜਾਰੀ ਮੂਨਕ, ਦਲਵੀਰ ਸਿੰਘ ਹਰਿਆਉ ਸਰਕਲ ਪ੍ਰਧਾਨ ਧਰਮਗੜ੍ਹ , ਕੇਵਲ ਸਿੰਘ ਭੁਲਰ ਵਾਇਸ ਚੇਅਰਮੈਨ,ਪਰਮਜੀਤ ਸਿੰਘ ਖਾਲਸਾ, ਸੁਖਦੇਵ ਸਿੰਘ ਹਰਿਆਉ ਮੈਬਰ ਬਲਾਕ ਸੰਮਤੀ, ਰਾਮਪਾਲ ਸਿੰਘ ਸੂਰਜਣਭੈਣੀ ਸਰਕਲ ਪ੍ਰਧਾਨ ਮੂਨਕ, ਬਿਲਾ ਬੁਸੈਹਰਾ ਪਾਰਟੀ ਦੇ ਹੁਕਮਾਂ ਅਨੁਸਾਰ ਗੁਰਦਾਸਪੁਰ ਦੀ ਚੋਣਾਂ ਵਿਚ ਆਪਣੀ ਸੇਵਾਵਾਂ ਨਿਭਾ ਰਹੇ ਹਨ ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਗਲਬਾਤ ਕਰਦਿਆਂ ਜਸਪਾਲ ਸਿੰਘ ਦੇਹਲਾ ਚੇਅਰਮੈਨ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਾਸੀਆਂ ਨੂੰ ਸਿਵਾਏ ਝੂਠੇ ਲਾਰਿਆਂ ਦੇ ਕੁਝ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸਤਾ ਹਥਿਆਉਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਛੇ ਮਹੀਨਿਆਂ ਵਿਚ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਉਨ੍ਹਾਂ ਲੋਕਾਂ ਨੂੰ ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਹਲਕੇ ਦੇ ਅਧੀ ਦਰਜਨ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।
ਪਾਰਟੀ ਵਰਕਰਾਂ ਦੀ ਮਿਹਨਤ ਸਦਕਾ ਅਕਾਲੀ-ਭਾਜਪਾ ਨੂੰ ਗੁਰਦਾਸਪੁਰ ਚੋਣਾਂ ’ਚ ਮਿਲੇਗੀ ਵੱਡੀ ਜਿੱਤ : ਢੀਂਡਸਾ



