Skip to content
Independent perspectives. Global stories.
BREAKING

ਸੁਰੀਲੀ ਤੇ ਬੁ¦ਦ ਅਵਾਜ਼ ਨਾਲ ਸੰਗੀਤਕ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲਾ ਪੰਜਾਬੀ ਲੋਕ ਗਾਇਕ ਲਵਪ੍ਰੀਤ ਸਿੰਘ

Share this story

ਕੁਝ ਗਾਇਕ ਅਜਿਹੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜ਼ਿਰ ਹੁੰਦੇਹਨ , ਇਹ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲ ਦੇਸ਼ ਵਿਦੇਸ਼ ਪ੍ਰਫੂਲਿਤ ਕਰ ਰਹੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਅਪਣੀ ਅਲੱਗ ਪਹਿਚਾਣ ਬਣਾ ਲਈ ਹੈ, ਉਹ ਹਨ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਿਕ ਗਾਇਕ ਲਵਪ੍ਰੀਤ ਸਿੰਘ। ਮਿਤੀ ਇੱਕ ਜੂਨ 1991 ਨੂੰ ਪਿੰਡ ਭਾਈ ਰੂਪਾ ਜਿਲ੍ਹਾਂ ਬਠਿੰਡਾ ਵਿੱਚ ਪਿਤਾ ਹਰਪਾਲ ਸਿੰਘ ਦੇ ਘਰ ਮਾਤਾ ਰਣਜੀਤ ਕੌਰ ਦੇ ਕੁੱਖੋ ਜਨਮ ਲਿਆਂ। ਸਿੱਖਿਆ ਬਾਰਵੀਂ ਪ੍ਰਾਪਤ ਕਰਨ ਤੱਕ ਕਿਸੇ ਨੂੰ ਕੀ ਪਤਾ ਸੀ ਂਿੲਸ ਨੇ ਗਾਇਕੀ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਮਾਸਟਰ ਪ੍ਰੀਤਮ ਸਿੰਘ ਨੂੰ ਉਸਤਾਦ ਧਾਰ ਕੇ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ। ਇੱਕ ਦਿਨ ਵਿਰਾਸਤ ਮੇਲੇ ਵਿੱਚ ਸਟੇਜ ਤੇ ਗਾਉਣ ਦਾ ਅਜਿਹਾ ਮੌਕਾ ਮਿਲਿਆਂ ਕਿ ਲਵਪ੍ਰੀਤ ਸਿੰਘਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਗਾਇਕ ਲਵਪ੍ਰੀਤ ਸਿੰਘਨੇ ਅੱਜ ਤੱਕ ਗਾਇਕ ਬਲਵੀਰ ਮਾਨ, ਗੁਰਮੀਤ ਸਾਜਨ, ਹਰਿੰਦਰ ਸੰਧੂ, ਹਾਕਮ ਬਖਤੜੀ ਵਾਲਾ –ਦਲਜੀਤ ਕੌਰ ਵਰਗੇ ਗਾਇਕਾ ਨਾਲ ਸਟੇਜ ਤੇ ਗਾ ਕੇ ਖੂਬ ਨਾਮ ਖੱਟਿਆਂ ਤੇ ਹੁਣ ਆਪਣੀ ਗਾਇਕੀ ਦਾ ਲੋਹਾ ਦੇਸ਼ ਵਿਦੇਸ਼ ਵਿੱਚ ਮਨ੍ਹਾਂ ਰਹੇ ਹਨ। ਅੱਜ ਕੱਲ ਗਾਇਕ ਲਵਪ੍ਰੀਤ ਸਿੰਘ ਸਿੰਗਲ ਟਰੈਕ ‘ਐਲ ਜੀ ਦੇ ਰੌਂਦ ਵਰਗੀ’ ਨਾਲ ਕਾਫ਼ੀ ਚਰਚਾ ਵਿੱਚ ਹੈ।
-ਪੱਤਰਕਾਰ ਇੰਦਰਜੀਤ ਨਥਾਣਾ

WRITTEN BY