Skip to content
Independent perspectives. Global stories.
BREAKING

ਸੰਘਰਸ਼ ਜਿੱਤਣ ਲਈ ਤਾਕਤ ਨਹੀਂ, ਤਿਆਗ ਵੀ ਜਰੂਰੀ : ਲੌਂਗੋਵਾਲ

Share this story

ਦਿੜ੍ਹਬਾ ਮੰਡੀ, 4 ਅਕਤੂਬਰ (ਸਤਪਾਲ ਖਡਿਆਲ)- ਕੌਮੀ ਸੇਵਾ ਯੋਜਨਾ ਇਕਾਈ ਸ.ਸ.ਸ.ਸ.ਮਹਿਲਾਂ ਵੱਲੌ ਪ੍ਰਿੰਸੀਪਲ ਸ੍ਰੀਮਤੀ ਇਕਦੀਸ਼ ਕੌਰ ਦੀ ਅਗਵਾਈ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਵਰਗੀ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਜਨਮ ਉਤਸਵ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਹਾਊਸ ਦੇ ਇੰਚਾਰਜ ਬਲਵਿੰਦਰ ਬੋਪਾਰਾਏ ਨੇ ਸੀਨੀਅਰ ਸੀਟੀਜਨ ਦਿਵਸ ਸਬੰਧੀ ਚਾਨਣਾ ਪਾਇਆ ਤੇ ਇਹਨਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੋਗਵਾਲ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰੇਰਿਕ ਪ੍ਰਸ਼ੰਗਾਂ ਰਾਂਹੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸਚਾਈ, ਅਹਿੰਸਾ, ਤਿਆਗ ਵਾਲੇ ਜੀਵਨ ਤੇ ਵਿਸ਼ਥਾਰ ਵਿੱਚ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸੰਘਰਸ਼ ਜਿੱਤਣ ਲਈ ਜਰੂਰੀ ਨਹੀ ਕਿ ਤਾਕਤ ਦੀ ਜਰੂਰਤ ਹੋਵੇ ਪਰੰਤੂ ਅਹਿੰਸਾ ਤੇ ਤਿਆਗ ਨਾਲ ਵੀ ਸੰਘਰਸ਼ ਜਿੱਤੇ ਜਾ ਸਕਦੇ ਹਨ। ਵਿਦਿਆਰਥਣ ਨਵਦੀਪ ਕੌਰ ਨੇ ਸਵੈਇੱਛਕ ਖੂਨ ਦਾਨ ਦਿਵਸ ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਰਾਜਵੀਰ ਕੌਰ ਨੇ ਸ੍ਰੀ ਲਾਲਾ ਬਹਾਦਰ ਸ਼ਾਸ਼ਤਰੀ ਦੇ ਜੀਵਨ ਤੇ ਚਾਨਣਾ ਪਾ ਕੇ ਸਾਦਗੀ ਵਾਲਾ ਜੀਵਨ ਬਤੀਤ ਕਰਨ ਦਾ ਸ਼ੰਦੇਸ਼ ਦਿੱਤਾ ਪ੍ਰਿੰਸੀਪਲ ਇਕਦੀਸ਼ ਕੌਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਹਨਾਂ ਮਹਾਨ ਵਿਅਕਤੀਆਂ ਦੇ ਜੀਵਨ ਤੌ ਪ੍ਰੇਰਨਾ ਲੈ ਕੇ ਸਮਾਜ, ਦੇਸ਼ ਲਈ ਚੰਗਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਅਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਚੰਗੇਰੇ ਭਵਿੱਖ ਲਈ ਹਰਾ ਭਰਿਆ ਵਾਤਾਵਰਣ ਸਿਰਜ ਕੇ ਸਾਦਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵੱਖ-ਵੱਖ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਡਾ.ਬਲਵਿੰਦਰ ਬੋਪਾਰਾਏ, ਹਰਦੇਵ ਕੌਰ, ਜਸਪਾਲ ਕੌਰ, ਅਸ਼ਮੀ ਗੁਪਤਾ, ਗੁਰਦੀਪ ਸਿੰਘ, ਰਕੇਸ਼ ਕੁਮਾਰ, ਸ਼ਮਸ਼ੇਰ ਸਿੰਘ, ਕਰਨੈਲ ਸਿੰਘ, ਰਜਿੰਦਰ ਸਿੰਘ ਸਤੌਜ, ਰੇਖਾ ਰਾਣੀ, ਸੁਖਵਿੰਦਰ ਕੌਰ ਮਡਾਹੜ, ਵੀਨਾ ਰਾਣੀ, ਹਰਵਿੰਦਰ ਸਿੰਘ, ਰਵੀਦੀਪ ਸਿੰਘ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ।

WRITTEN BY