Skip to content
Independent perspectives. Global stories.
BREAKING

10ਵਾਂ ਕਬੱਡੀ ਕੱਪ ਰਾਮਗੜ੍ਹ ਸਮਾਪਤ

Share this story

ਨਾਭਾ, 4 ਅਕਤੂਬਰ (ਕਰਮਜੀਤ ਸੋਮਲ, ਸਿਕੰਦਰ)- ਸ੍ਰੀ ਦਸ਼ਮੇਸ਼ ਸਪੋਰਟਸ ਯੂਵਕ ਸੇਵਾਵਾਂ ਕਲੱਬ ਰਜਿ:ਰਾਮਗੜ੍ਹ ਵੱਲੋਂ 10 ਵਾਂ ਸ਼ਾਨਦਾਰ ਕਬੱਡੀ ਕੱਪ ਗ੍ਰਾਂਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਂਮੈਂਟ ਦੀ ਪ੍ਰਧਾਂਨਗੀ ਮਹੰਤ ਹਰਵਿੰਦਰ ਸਿੰਘ ਖਨੌੜਾ ਜਨਰਲ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਵੱਲੋ ਕੀਤੀ ਗਈ। ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ ਤੇ ਬਾਹਰ ਦੀਆਂ ਚੋਟੀ ਦੀਆ ਟੀਮਾਂ ਨੇਂ ਭਾਗ ਲਿਆ। ਇਸ ਮੌਕੇ ਪ੍ਰੈਸ ਨੂੰ ਜਾਂਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਨੇਂ ਦੱਸਿਆ ਕਿ ਇਥੇ ਹਰ ਸਾਲ੍ਹ ਇਹ ਟੂਰਨਾਮੈਂਟ ਬੜੇ ਉਤਸ਼ਾਹ ਨਾਲ ਕਰਵਾਇਆ ਜਾਂਦਾ ਹੈ ਤੇ ਜੇਤੂ ਟੀਮਾਂ ਵਾਜ਼ਬ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਦਾ ਹੈ।ਅੱਗੇ ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਫਖਰ ਵਾਲੀ ਗੱਲ੍ਹ ਹੈ ਜਿਸ ਨਾਲ ਅਸੀ ਨੌਜਵਾਨਾਂ ਨੂੰ ਨਸ਼ਿਆ ਤੋਂ ਮੋੜ ਕੇ ਖੇਡਾ ਵੱਲ੍ਹ ਜੋੜ ਰਹੇ ਹਾਂ ਤਾ ਜੋ ਇਹ ਖਿਡਾਰੀ ਆਪਣੇਂ ਇਲਾਕੇ ਦਾ ਨਾਮ ਰੌਸ਼ਨ ਕਰ ਸਕਣ। ਇਸ ਮੌਕੇ ’ਤੇ ਐਸ ਡੀ ਐਮ ਨਾਭਾ ਜਸ਼ਨਪ੍ਰੀਤ ਕੌਰ, ਡੀਐਸਪੀ ਚੰਦ ਸਿੰਘ ਨਾਭਾ, ਹਰਪ੍ਰੀਤ ਸਿੰਘ ਧਰਮਸੋਤ ਵੱਲੋਂ ਮੁੱਖ ਮਹਿਮਾਂਨ ਵੱਜੋਂ ਸ਼ਿਰਕਤ ਕੀਤੀ ਗਈ।ਐਸ ਡੀ ਐਮ ਜਸ਼ਨਪ੍ਰੀਤ ਕੌਰ ਨੇਂ ਕਲੱਬ ਤੇ ਪਿੰਡ ਵਾਸੀਆਂ ਨੂੰ ਇਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁੱਤ ਵਧੀਆ ਉਪਰਾਲਾ ਹੈ ਜਿਸ ਨਾਲ ਬੱਚਿਆ ਨੂੰ ਚੰਗੀ ਸੇਧ ਮਿਲੇਗੀ ਤੇ ਨੌਜਵਾਂਨ ਨਸ਼ਿਆ ਤੋਂ ਦੂਰ ਰਹਿ ਸਕਣਗੇ। ਇਸ ਮੌਕੇ ਕਲੱਬ ਦੇ ਮੈਂਬਰਾਂ ਤੇ ਬੀਰਾ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਸਨਮਾਂਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਬਾਤਿਸ਼ ਸਿਆਸੀ ਸਕੱਤਰ ਕੈਬਨਿਟ ਮੰਤਰੀ ਪੰਜਾਬ, ਪਵਨ ਕੁਮਾਰ, ਬਿਟੂ, ਸਵਰਨ ਰਾਮਗੜ੍ਹ, ਰੋਡਾ ਆਦਿ ਤੋਂ ਇਲਾਵਾ ਕਲੱਬ ਮੈਂਬਰ ਤੇ ਸਮੂੰਹ ਨਗਰ ਨਿਵਾਸੀ ਹਾਜ਼ਰ ਸਨ।

WRITTEN BY