Skip to content
Independent perspectives. Global stories.
BREAKING

ਸੰਗੀਤਕ ਦੁਨੀਆਂ ਦਾ ਉਭਰਦਾ ਸਿਤਾਰਾ ਢੋਲਕ ਮਾਸਟਰ ਪਲਵਿੰਦਰ ਸਿੰਘ ਗਿੱਲ

Share this story

ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲੈਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾ ਢੋਲਕ ਮਾਸਟਰ ਪਲਵਿੰਦਰ ਸਿੰਘ ਗਿੱਲ ,ਜਿਸ ਨੇ ਸਟੇਜਾਂ,ਜਗਰਾਤਿਆਂ ਤੇ ਅਖਾੜਿਆਂ ਵਿੱਚ ਢੋਲਕ ਵਜਾ ਕੇ ਪ੍ਰਸਿੱਧੀ ਖੱਟੀ । ਮਿਤੀ 01 ਮਈ 1991 ਨੂੰ ਜਿਲ੍ਹਾਂ ਮੋਗਾ ਦੇ ਪਿੰਡ ਢੁਡੀਕੇ ਰਹਿਣ ਵਾਲੇ ਪਿਤਾ ਰਣਧੀਰ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਪਲਵਿੰਦਰ ਸਿੰਘ ਗਿੱਲ ਨੇ ਜਨਮ ਲਿਆ। ਮੁੱਢਲੀ ਸਿੱਖਿਆਂ ਬਾਰ੍ਹਵੀਂ ਕਲਾਸ ਕਰਨ ਤੱਕ ਪਲਵਿੰਦਰ ਸਿੰਘ ਨੂੰ ਢੋਲਕ ਵਜਾਉਣ ਵਿੱਚ ਰੁਚੀ ਹੋਣ ਲੱਗੀ। ਢੋਲ ਵਜਾਉਣ ਦਾ ਸ਼ੌਕ ਰੱਖਦੇ ਹੋਏ ਹੌਲੀ ਹੌਲੀ ਪ੍ਰਸਿੱਧ ਢੋਲਕ ਵਾਦਕ ਸਾਬਰ ਖਾਂਨ ਨੂੰ ਉਸਤਾਦ ਧਾਰ ਕੇ ਅਭਿਆਸ ਜਾਰੀ ਰੱਖਿਆ ਤੇ ਹੌਲੀ ਹੌਲੀ ਇਸ ਸ਼ੌਕ ਨੂੰ ਕਿੱਤੇ ਵਜੋ ਅਪਣਾ ਕੇ ਸੰਗੀਤਕ ਦੁਨੀਆਂ ਵਿੱਚ ਕਦਮ ਰੱਖ ਲਿਆਂ। ਢੋਲਕ ਮਾਸਟਰ ਪਲਵਿੰਦਰ ਸਿੰਘ ਗਿੱਲ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ। ਅੱਜ ਤੱਕ ਉਹ ਗਾਇਕ ਲਵਜੀਤ, ਸਵ: ਧਰਮਪ੍ਰੀਤ, ਜਨੰਤ ਕੌਰ, ਵਰਿੰਦਰ ,ਬੂਟਾ ਸਿਤਾਰਾ ਤੇ ਹੋਰ ਅਨੇਕਾਂ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ । ਅੱਜ ਕੱਲ ਢੋਲਕ ਮਾਸਟਰ ਪਲਵਿੰਦਰ ਸਿੰਘ ਗਿੱਲ ਪ੍ਰਸਿੱਧ ਲੋਕ ਗਾਇਕ ਲਵਲੀ ਨਿਰਮਾਣ ਨਾਲ ਸਟੇਜਾਂ ਉੱਪਰ ਢੋਲ ਵਾਦਕ ਵਜੋਂ ਢੋਲ ਵਜਾ ਕੇ ਦੇਸ਼ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।
Ê-ਪੱਤਰਕਾਰ ਚਰਨਜੀਤ

WRITTEN BY